‘ਛਣਕਾਟਾ ਵੰਗਾਂ ਦਾ’ 8 ਜਨਵਰੀ ਨੂੰ

‘ਛਣਕਾਟਾ ਵੰਗਾਂ ਦਾ’ 8 ਜਨਵਰੀ ਨੂੰ

ਸਾਨ ਫਰਾਂਸਿਸਕੋ/ਬਿਊਰੋ ਨਿਊਜ਼ :
ਇੱਕੀ ਇੰਟਰਨੈਸ਼ਨਲ ਐਂਟਰਟੇਨਮੈਂਟ ਵਲੋਂ ਨਵੇਂ ਵਰ੍ਹੇ ਦੀ ਆਮਦ ‘ਤੇ ‘ਛਣਕਾਟਾ ਵੰਗਾਂ ਦਾ’ ਪ੍ਰੋਗਰਾਮ 8 ਜਨਵਰੀ ਨੂੰ ਕਰਵਾਇਆ ਜਾ ਰਿਹਾ ਹੈ। ਇਹ ਪ੍ਰੋਗਰਾਮ ਪੈਰਾਡਾਈਜ਼ ਬਾਲਰੂਮ 4100 ਪਰਿਆਲਟਾ ਬੁਲੇਵਾਰਡ ਫਰੀਮਾਂਟ ‘ਚ ਐਤਵਾਰ ਨੂੰ ਸਵੇਰੇ 11:00 ਵਜੇ ਤੋਂ ਦੇਰ ਸ਼ਾਮ ਤੱਕ ਹੋਵੇਗਾ, ਜਿਸ ਵਿਚ ਪੰਜਾਬੀਆਂ ਦੇ ਦਿਲਾਂ ਦੀ ਧੜਕਣ ਬੀਬੀ ਰਣਜੀਤ ਕੌਰ ਲੰਬੇ ਸਮੇਂ ਪਿੱਛੋਂ ਇਸ ਪ੍ਰੋਗਰਾਮ ਜ਼ਰੀਏ ਪੰਜਾਬੀਆਂ ਦੇ ਸਨਮੁੱਖ ਹੋਵੇਗੀ। ਇਸ ਦੌਰਾਨ ਉਸ ਨੂੰ ਜੀਵਨ ਭਰ ਦੀਆਂ ਸੰਗੀਤ ਪ੍ਰਾਪਤੀਆਂ ਬਦਲੇ ਮਾਣ ਵਜੋਂ ਗੋਲਡ ਮੈਡਲ ਨਾਲ ਸਨਮਾਨਿਤ ਵੀ ਕੀਤਾ ਜਾਵੇਗਾ। ਇਸ ਵਾਰ ਦਾ ਇਹ ਪ੍ਰੋਗਰਾਮ ਲੰਬੀ ਹੇਕ ਦੇ ਗਾਇਕ ਮਰਹੂਮ ਸੁਰਜੀਤ ਬਿੰਦਰਖੀਆ ਨੂੰ ਸਮਰਪਿਤ ਹੋਵੇਗਾ, ਜਿਸ ਵਿਚ ਬਿੰਦਰਖੀਆ ਦਾ ਬੇਟਾ ਗੀਤਾਜ ਬਿੰਦਰਖੀਆ ਵੀ ਹਾਜ਼ਰੀ ਲਵਾਏਗਾ। ਪ੍ਰੋਗਰਾਮ ਦੇ ਪ੍ਰਬੰਧਕ ਐੱਸ ਅਸ਼ੋਕ ਭੌਰਾ ਅਨੁਸਾਰ ਇਸ ਵਿਚ ਮਲਵਈ ਗਿੱਧਾ, ਹਾਸਰਸ ਕੋਰੀਓਗ੍ਰਾਫੀ ਅਤੇ ਗੀਤ ਸੰਗੀਤ ਦੀ ਪੇਸ਼ਕਾਰੀ ਹੋਵੇਗੀ। ਨੌਜਵਾਨ ਗਾਇਕ ਧਰਮਵੀਰ ਥਾਂਦੀ, ਆਪਣਾ ਸੰਗੀਤ ਦੇ ਅਨੂਪ ਚੀਮਾ ਤੇ ਤਰਲੋਕ ਸਿੰਘ, ਗਾਇਕਾ ਜੋਤ ਰਣਜੀਤ, ਮੰਗਜੀਤ ਮੰਗਾ ਤੇ ਅਰਚਣਾ, ਤਰਸੇਮ ਅਟਵਾਲ, ਸੱਤੀ ਪਾਬਲਾ ਆਪਣੇ ਨਵੇਂ ਗੀਤਾਂ ਨਾਲ ਪ੍ਰੋਗਰਾਮ ‘ਚ ਸ਼ਾਮਲ ਹੋਣਗੇ। ਪ੍ਰੋਗਰਾਮ ‘ਚ ਸਟੇਜ ਦਾ ਸੰਚਾਲਨ ਟੀ.ਵੀ. ਚੈਨਲ ਲੰਡਨ ਤੋਂ ਮੈਡਮ ਰੂਪ ਦਵਿੰਦਰ ਅਤੇ ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਦੀ ਬੇਟੀ ਸ਼ਕਤੀ ਮਾਣਕ ਵਲੋਂ ਕੀਤਾ ਜਾਵਗਾ। ਇਸ ਪ੍ਰੋਗਰਾਮ ਵਿਚ ਦਾਖ਼ਲਾ ਮੁਫ਼ਤ ਪਰ ਸੱਦਾ ਪੱਤਰ ਨਾਲ ਹੋਵੇਗਾ।