ਪੀ ਸੀ ਐਸ ਸੈਕਰਾਮੈਂਟੋ ਤੀਆਂ ਦਾ ਮੇਲਾ 6 ਅਗਸਤ ਨੂੰ

ਪੀ ਸੀ ਐਸ ਸੈਕਰਾਮੈਂਟੋ ਤੀਆਂ ਦਾ ਮੇਲਾ 6 ਅਗਸਤ ਨੂੰ

ਸੈਕਰਾਮੈਂਟੋ/ਬਿਊਰੋ ਨਿਊਜ਼:
ਪੰਜਾਬੀ ਕਲਚਰਲ ਸੁਸਾਇਟੀ ਸੈਕਰਾਮੈਂਟੋ ਵੱਲੋਂ ਇਸ ਸਾਲ ਤੀਆਂ ਦਾ ਮੇਲਾ 6 ਅਗਸਤ ਐਤਵਾਰ ਨੂੰ ਬਾਅਦ ਦੁਪਹਿਰ 1:00 ਵਜੇ ਲੂਥਰ ਬੁਰਬੈਂਕ ਹਾਈ ਸਕੂਲ (Luther Burbank High School 3500 Floron Rd Sacramento CA-95823)  ਸੈਕਰਾਮੈਂਟੋ ਵਿਖੇ ਹੋ ਰਿਹਾ ਹੈ। ਪੀ ਸੀ ਐਸ ਵੱਲੋਂ ਇਹ 18ਵਾਂ ਤੀਆਂ ਦਾ ਮੇਲਾ ਹੈ ਜਿਸ ਵਿਚ ਪਿਛਲੇ ਸਾਲਾ ਦੀ ਤਰ੍ਹਾਂ ਗਿੱਧਾ, ਭੰਗੜਾ, ਡਾਂਸ, ਸਕਿੱਟ, ਲਾਈਵ ਬੋਲੀਆਂ ਪੇਸ਼ ਕੀਤੀਆਂ ਜਾਣਗੀਆਂ। ਇਸ ਮੇਲੇ ਦੀ ਕੋਈ ਟਿਕਟ ਨਹੀਂ ਹੈ। ਹਰ ਇਕ ਉਮਰ ਦੀ ਲੇਡੀਜ਼ ਹਿੱਸਾ ਲੈਣ ਲਈ ਖੁੱਲਾ ਸੱਦਾ ਹੈ। ਮੇਲੇ ‘ਚ ਕਪੜਿਆਂ ਤੇ ਗਹਿਣਿਆਂ ਦੇ ਸਟਾਲ ਵੀ ਲਾਏ ਜਾਣਗੇ। ਮੇਲੇ ਵਿਚ ਭਾਗ ਲੈਣ ਲਈ ਅਤੇ ਸਟਾਲ ਲਾਉਣ ਲਈ ਮਨਦੀਪ ਫਰਵਾਲਾ- 916-212-1826, ਪਰਦੀਪ ਪੂਨੀ- 916-308-7889 ਅਤੇ ਬਲਦੇਵ ਕੌਰ – 916-996-2010 ਨਾਲ ਸੰਪਰਕ ਕੀਤਾ ਜਾ ਸਕਦਾ ਹੈ।
ਵਰਨਣਯੋਗ ਹੈ ਕਿ ਇਸ ਜਥੇਬੰਦੀ ਵਲੋਂ ਪਿਛਲੇ 28 ਸਾਲ ਤੋਂ ਹਰ ਸਾਲ ਵਿਸਾਖੀ ਮੇਲਾ ਤੇ ਤੀਆਂ ਦਾ ਮੇਲਾ ਕੀਤੇ ਜਾਂਦੇ ਹਨ.