ਤਖ਼ਤ ਸ੍ਰੀ ਹਰਿਮੰਦਰ ਪਟਨਾ ਸਾਹਿਬ ਵਿਚ 350 ਸਾਲਾ ਪ੍ਰਕਾਸ਼ ਪੁਰਬ ਸਬੰਧੀ ਸਮਾਗਮ ਸ਼ੁਰੂ

ਤਖ਼ਤ ਸ੍ਰੀ ਹਰਿਮੰਦਰ ਪਟਨਾ ਸਾਹਿਬ ਵਿਚ 350 ਸਾਲਾ ਪ੍ਰਕਾਸ਼ ਪੁਰਬ ਸਬੰਧੀ ਸਮਾਗਮ ਸ਼ੁਰੂ

ਪਟਨਾ/ਬਿਊਰੋ ਨਿਊਜ਼ :
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਸਥਾਨ ਤਖ਼ਤ ਸ੍ਰੀ ਪਟਨਾ ਸਾਹਿਬ ਤੋਂ ਪ੍ਰਭਾਤ ਫੇਰੀ ਕੱਢਦਿਆਂ 350 ਸਾਲਾ ਪ੍ਰਕਾਸ਼ ਪੁਰਬ ਸਬੰਧੀ ਸਮਾਗਮਾਂ ਦੀ ਸ਼ੁਰੂਆਤ ਹੋ ਗਈ। ਪੰਜ ਪਿਆਰਿਆਂ ਦੀ ਅਗਵਾਈ ਹੇਠ ਤਖ਼ਤ ਸਾਹਿਬ ਤੋਂ ਪ੍ਰਭਾਤ ਫੇਰੀ ਸ਼ੁਰੂ ਹੋਈ, ਜੋ ਕਿ ਜੈਕਾਰਿਆਂ ਤੇ ਸ਼ਬਦਾਂ ਦੀ ਲਗਾਤਾਰ ਗੂੰਜ ਨਾਲ ਸ਼ਹਿਰ ਵਿਚ ਭਗਤ ਸਿੰਘ ਚੌਕ, ਦੀਰਾਪਰ, ਕਾਲੀਸਥਾਨ, ਹਰਿਮੰਦਰ ਗਲੀ ਅਤੇ ਹੋਰ ਵੱਖ-ਵੱਖ ਖੇਤਰਾਂ ਵਿਚ ਦੀ ਹੁੰਦੀ ਹੋਈ ਵਾਪਸ ਤਖ਼ਤ ਸ੍ਰੀ ਹਰਿਮੰਦਰ ਪਟਨਾ ਸਾਹਿਬ ਵਿਖੇ ਪਹੁੰਚ ਕੇ ਸਮਾਪਤ ਹੋਈ। ਸ਼ਤਾਬਦੀ ਸਮਾਗਮ ਦੇ ਚੇਅਰਮੈਨ ਗੁਰਿੰਦਰ ਪਾਲ ਸਿੰਘ ਨੇ ਦੱਸਿਆ ਕਿ ਦੇਸ਼ ਵਿਦੇਸ਼ ਤੋਂ ਵੱਡੀ ਗਿਣਤੀ ਵਿਚ ਸ਼ਰਧਾਲੂ ਪਟਨਾ ਪਹੁੰਚ ਗਏ ਹਨ। 3 ਜਨਵਰੀ ਤੱਕ ਲਗਾਤਾਰ ਪ੍ਰਭਾਤ ਫੇਰੀਆਂ ਜਾਰੀ ਰਹਿਣਗੀਆਂ ਤੇ 4 ਜਨਵਰੀ ਨੂੰ ਗਾਂਧੀਨਗਰ ਤੋਂ ਵਿਸ਼ਾਲ ਨਗਰ ਕੀਰਤਨ ਸਜਾਇਆ ਜਾਵੇਗਾ, ਮੁੱਖ ਸਮਾਗਮ 5 ਜਨਵਰੀ ਨੂੰ ਮਨਾਇਆ ਜਾ ਰਿਹਾ ਹੈ।