ਅਕਾਲ ਤਖ਼ਤ ਦੀ ਆਜ਼ਾਦ ਹਸਤੀ ਸਬੰਧੀ ਸੰਗਤੀ ਵਿਚਾਰਾਂ ਵਾਸਤੇ ਈਸਟ ਕੋਸਟ ਦੇ ਸਿੱਖਾਂ ਦਾ ਸਰਬਤ ਖਾਲਸਾ 15 ਅਕਤੂਬਰ ਨੂੰ

ਅਕਾਲ ਤਖ਼ਤ ਦੀ ਆਜ਼ਾਦ ਹਸਤੀ ਸਬੰਧੀ ਸੰਗਤੀ ਵਿਚਾਰਾਂ ਵਾਸਤੇ ਈਸਟ ਕੋਸਟ ਦੇ ਸਿੱਖਾਂ ਦਾ ਸਰਬਤ ਖਾਲਸਾ 15 ਅਕਤੂਬਰ ਨੂੰ

ਨਿਊਯਾਰਕ/ਬਿਊਰੋ ਨਿਊਜ਼:
ਅਖ਼ਾਲ ਤਖ਼ਤ ਦੀ ਆਜ਼ਾਦ ਹਸਤੀ ਕਾਇਮ ਰੱਖਣ ਦੀ ਮੁਦਈ ਜਥੇਬੰਦੀ #FreeAkalTakht ਵਲੋਂ ਜਥੇਦਾਰ ਦੀ ਚੋਣ ਦੇ ਮਾਪਦੰਡ ਅਤੇ ਸਰਬੱਤ ਖ਼ਾਲਸਾ ਦੀ ਕਿਰਿਆ ਬਾਰੇ ਵਿਚਾਰ ਵਟਾਂਦਰਾ ਕਰਨ ਲਈ ਖੇਤਰੀ ਸਰਬਤ ਖਾਲਸੇ ਬੁਲਾਉਣ ਦੀ ਲੜੀ ਅਧੀਨ ਈਸਟ ਕੋਸਟ ਖੇਤਰ ਦੀ ਇਹ ਅਹਿਮ ਸਿੱਖ ਇਕੱਤਰਤਾ 15 ਅਕਤੂਬਰ 2016 ਨੂੰ ਕਾਰਟਰੇਟ, ਨਿਊਜਰਸੀ ਵਿਖੇ ਦੁਪਹਿਰ 12:00 ਵਜੇ ਤੋਂ ਸ਼ਾਮੀਂ 5:00 ਵਜੇ ਤੱਕ ਬੁਲਾਈ ਗਈ ਹੈ। ਇਸ ਵਿੱਚ ਹਿੱਸਾ ਲੈਣ ਦੇ ਚਾਹਵਾਨ ਕਿਰਪਾ ਕਰਕੇ ਹਿੱਸਾ ਲੈਣ ਲਈ 12 ਅਕਤੂਬਰ ਤੱਕ FreeAkalTakht-EC2016.eventbrite.com ਉੱਤੇ ਜਾ ਕੇ ਰਜਿਸਟਰ ਕਰੋ।
ਵਰਨਣਯੋਗ ਹੈ ਕਿ #FreeAkalTakht ਦੇ ਸੇਵਾਦਾਰ ਉੱਤਰੀ ਅਮਰੀਕਾ ਦੇ ਸਮੂਹ ਗੁਰਦੁਆਰਿਆਂ ਦੇ ਨੁਮਾਇੰਦੇ, ਸੰਗਠਨਾਂ, ਵਿਦਵਾਨਾਂ, ਕਾਰਕਰਤਾਵਾਂ, ਸਿਆਸਤਦਾਨਾਂ, ਮੀਡੀਆ ਦੇ ਬੁਲਾਰਿਆਂ, ਹੋਰ ਪ੍ਰਭਾਵੀ ਸਿੱਖਾਂ ਅਤੇ ਆਮ ਸੰਗਤ ਨੂੰ ਈਸਟ ਕੋਸਟ ਯੂ.ਐਸ.ਏ. ਦੇ ਖੇਤਰੀ ਆਦਰਸ਼ ਸਰਬੱਤ ਖ਼ਾਲਸਾ ਲਈ ਖੁੱਲ੍ਹਾ ਸੱਦਾ ਦੇ ਰਹੇ ਹਨ।
ਅਜਿਹੇ ਜੋੜ ਬਰਮਿੰਘਮ, ਯੂ.ਕੇ. ਅਤੇ ਬ੍ਰਿਟਿਸ਼ ਕੋਲੰਬੀਆ, ਕੈਨੇਡਾ ਵਿਚ ਵੀ ਹੋਏ ਸਨ ਜਿੱਥੇ ਤਕਰੀਬਨ 100 ਸੰਗਠਨਾਂ ਦੇ ਨੁਮਾਇੰਦੇ ਪਹੁੰਚੇ ਅਤੇ ਪਹਿਲੀ ਵਾਰ ਕੇ ਜਥੇਦਾਰ ਦੀ ਚੋਣ ਦੇ ਮਾਪਦੰਡ ਅਤੇ ਸਰਬੱਤ ਖ਼ਾਲਸਾ ਦੀ ਕਿਰਿਆ ਅਤੇ ਫਾਰਮੈਟ ਸਬੰਧੀ  ਸਰਬ-ਸਹਿਮਤੀ ਬਣਾਉਣ ਲਈ ਇਕੱਠੇ ਹੋਏ।
ਪਿਛਲੇ 7 ਮਹੀਨੇ ਤੋਂ #FreeAkalTakht ਲਹਿਰ ਸੰਸਾਰ ਭਰ ਦੇ ਸਿੱਖਾਂ ਤੋਂ ਸਾਡੇ ਸਰਬ-ਵਿਆਪੀ ਸਿੱਖ ਕਮਿਊਨਿਟੀ ਲਈ ਆਦਰਸ਼ ਪ੍ਰਸ਼ਾਸਨ ਦੀ ਅਤੇ ਫ਼ੈਸਲਾ ਲੈਣ ਦੀ ਪ੍ਰਕਿਰਿਆ ਬਾਰੇ ਉਨ੍ਹਾਂ ਦੀ ਇਨਪੁਟ/ਰਾਏ ਲੈ ਰਹੇ ਹਨ। ਇੱਕ ਅੰਤਰਰਾਸ਼ਟਰੀ ਦੌਰੇ ਰਾਹੀਂ ਇਨ੍ਹਾਂ ਨੇ ਯੂ.ਕੇ., ਯੂ.ਐਸ., ਕੈਨੇਡਾ ਅਤੇ ਆਸਟਰੇਲੀਆ ਭਰ ਵਿਚ 40 ਤੋਂ ਵੱਧ ਸ਼ਹਿਰਾਂ ਦੇ ਪ੍ਰਮੁੱਖ ਸਿੱਖ ਸੰਗਠਨ, ਪ੍ਰਭਾਵੀ ਸਿੱਖਾਂ ਅਤੇ ਵਧੇਰੇ ਆਬਾਦੀ (ਸੰਗਤ) ਨੂੰ ਸ਼ਾਮਲ ਕੀਤਾ। ਇੱਕ ਸਰਗਰਮ ਸੋਸ਼ਲ ਮੀਡੀਆ ਦੀ ਮੁਹਿੰਮ ਅਤੇ ਗਲੋਬਲ ਮੀਡੀਆ ਆਊਟਰੀਚ ਰਾਹੀਂ ਇੱਕ ਖਰੜੇ (Framework) ਤੇ ਵਿਚਾਰ ਸ਼ੇਅਰ ਕਰਨ ਲਈ ਸੱਦਾ ਦਿੱਤਾ, ਜੋ ਕਿ ਫਰਵਰੀ 2016 ਵਿੱਚ ਪਹਿਲਾਂ ਰਿਲੀਜ਼ ਕੀਤਾ ਗਿਆ ਸੀ। ਸੁਝਾਅ ਅਤੇ ਟਿੱਪਣੀਆਂ ਪ੍ਰਾਪਤ ਕਰਨ ਦੇ ਬਾਅਦ ਦੂਜਾ ਖਰੜਾ ਜਾਰੀ ਕੀਤਾ ਗਿਆ, ਜੋ ਕਿ #FreeAkalTakht ਦੀ ਵੈਬਸਾਈਟ http://www.freeakaltakht.org ‘ਤੇ ਦੇਖਿਆ ਜਾ ਸਕਦਾ ਹੈ। ਇਹ ਸਮੂਹਕ ਇਨਪੁੱਟ ਨਾਲ ਦੋ ਅਹਿਮ ਬੁਨਿਆਦੀ ਖੇਤਰਾਂ ਲਈ ਦਿੱਤੇ ਗਏ ਪ੍ਰਸਤਾਵਾਂ ਨੂੰ ਨਜੀਠਿਆ ਤੇ ਸੁਧਾਰਿਆ ਗਿਆ : (1) ਸਰਬੱਤ ਖ਼ਾਲਸਾ ਦੇ ਕਿਰਿਆ ਅਤੇ ਫਾਰਮੈਟ (2) ਜਥੇਦਾਰ ਦੀ ਚੋਣ ਦੇ ਮਾਪਦੰਡ।
ਅਗਲਾ ਕਦਮ ਇਹ 14 ਪ੍ਰਸਤਾਵ ‘ਤੇ ਈਸਟ ਕੋਸਟ ਅਮਰੀਕਾ ਦੀ ਸੰਗਤ ਤੋਂ ਇਨਪੁੱਟ ਪ੍ਰਾਪਤ ਕਰਨਾ ਹੈ। ਇਸ ਆਦਰਸ਼ ਸਰਬੱਤ ਖ਼ਾਲਸਾ ਵਿਖੇ ਸੰਗਤ ਇਹਨਾਂ ਪ੍ਰਸਤਾਵਾਂ ਬਾਰੇ ਗੁਰਬਾਣੀ ਅਤੇ ਗੁਰ ਇਤਿਹਾਸ ਦੇ ਸਹਿਯੋਗ ਨਾਲ ਬਣਾਏ ਹੋਏ ਆਪਣੇ ਵਿਚਾਰ ਸਾਂਝੇ ਕਰਨਗੇ, ਤਾਂ ਕਿ ਮਤੇ ਸੁਧਾਰ ਕਰਨਾ ਜਾਰੀ ਰਹੇ ਅਤੇ ਇਸ ਜਾਣਕਾਰੀ ਦਾ ਇੱਕ ਡਾਟਾ ਪੈਕੇਜ ਵਿਸ਼ਲੇਸ਼ਣ ਲਈ ਸਾਰੇ ਪੰਥ ਲਈ ਖੁੱਲ੍ਹਾ ਬਣਾਇਆ ਜਾਵੇ।
ਸਰਬੱਤ ਖ਼ਾਲਸਾ ਦੀ ਪ੍ਰਕਿਰਿਆ ਦੇ ਪ੍ਰਸਤਾਵ ਪੜ੍ਹਨ ਲਈ http://www.freeakaltakht.org/proposal_sarbat_khalsa_process ਲਿੰਕ ‘ਤੇ ਜਾਓ ਅਤੇ ਜਥੇਦਾਰ ਚੋਣ ਮਾਪਦੰਡ ਪ੍ਰਸਤਾਵ ਲਈ http://www.freeakaltakht.org/proposal_jathedar_selection_criteria ਲਿੰਕ ‘ਤੇ ਜਾਓ। ਦੋਨੇ ਅੰਗਰੇਜ਼ੀ ਅਤੇ ਪੰਜਾਬੀ ਵਿਚ ਉਪਲਬਧ ਹਨ।
#FreeAkalTakht ਟੀਮ ਨੂੰ ਉਮੀਦ ਹੈ ਕਿ ਇਹ ਹੀਲਾ ਗੁਰਮਤਿ-ਅਧਾਰਿਤ ਸਹਿਮਤੀ ਅਧਾਰਿਤ ਖ਼ਾਲਸਾ ਪੰਥ ਦੀ ਫੈਸਲਾ ਬਣਾਉਣ ਦੀ ਵਿਲੱਖਣ ਕਿਰੀਆ ਨੂੰ ਮੁੜ-ਸਥਾਪਤ ਕਰਨ ਵੱਲ ਦੇ ਫਰੇਮਵਰਕ ਨੂੰ ਆਕਾਰ ਦੇਣ ਵਿਚ ਮਦਦ ਕਰੇਗਾ।
ਹੋਰ ਜਾਣਕਾਰੀ ਲਈ #FreeAkalTakht ‘ਤੇ ਜਾਓ ਅਤੇ ਆਪਣੀ ਗੱਲ ਸਾਂਝੀ ਕਰਨ ਲਈ ਟਵਿਟਰ ‘ਤੇ #FreeAkalTakht ਨੂੰ ਫਾਲੋ ਕਰੋ ਅਤੇ #FreeAkalTakht ਹੈਸ਼ਟੈਗ ਦਾ ਇਸਤੇਮਾਲ ਕਰੋ।
ਹੋਰ ਜਾਣਕਾਰੀ ਸੰਪਰਕ ਕਰੋ: ਦਿਵਪ੍ਰੀਤ ਕੌਰ, ਕੋਆਰਡੀਨੇਟਰ EC@FreeAkalTakht.org |+1 443-554-4252