ਔਰਤਾਂ ਲਈ ਭਾਰਤ ਵਿੱਚ ਮਾੜੀਆਂ ਸਥਿਤੀਆਂ ਜਨਤਕ ਕਰਦੀ ਇਕ ਹੋਰ ਰਿਪੋਰਟ ਜਾਰੀ ਹੋਈ

ਔਰਤਾਂ ਲਈ ਭਾਰਤ ਵਿੱਚ ਮਾੜੀਆਂ ਸਥਿਤੀਆਂ ਜਨਤਕ ਕਰਦੀ ਇਕ ਹੋਰ ਰਿਪੋਰਟ ਜਾਰੀ ਹੋਈ

ਨਵੀਂ ਦਿੱਲੀ: ਭਾਰਤ ਜਿੱਥੇ ਰਾਜਨੀਤਕ ਪੱਧਰ 'ਤੇ ਮਨੁੱਖੀ ਹੱਕਾਂ ਦੇ ਹੁੰਦੇ ਘਾਣ ਲਈ ਦੁਨੀਆ ਭਰ 'ਚ ਬਦਨਾਮੀ ਖੱਟ ਰਿਹਾ ਹੈ ਉੱਥੇ ਹੀ ਭਾਰਤ ਦੀਆਂ ਸਮਾਜਕ ਸਥਿਤੀਆਂ ਵੀ ਘਟੀਆ ਪੱਧਰ ਦੀਆਂ ਹਨ ਜਿਹਨਾਂ ਦਾ ਖੁਲਾਸਾ ਵਿਸ਼ਵ ਪੱਧਰ 'ਤੇ ਜਾਰੀ ਹੁੰਦੇ ਅੰਕੜਿਆਂ 'ਚ ਹੁੰਦਾ ਰਹਿੰਦਾ ਹੈ। ਹੁਣ ਵਰਲਡ ਇਕੋਨੋਮਿਕ ਫੋਰਮ ਵੱਲੋਂ ਜਾਰੀ ਕੀਤੀ ਗਈ ਮਰਦ-ਔਰਤ ਬਰਾਬਰੀ ਸਬੰਧੀ ਰਿਪੋਰਟ 'ਚ ਭਾਰਤ 153 ਦੇਸ਼ਾਂ ਦੀ ਸੂਚੀ 'ਚ 112ਵੇਂ ਸਥਾਨ 'ਤੇ ਰਿਹਾ ਹੈ। 

ਇਸ ਵਰ੍ਹੇ ਦੀ ਰਿਪੋਰਟ ਵਿੱਚ ਭਾਰਤ ਪਿਛਲੇ ਵਰ੍ਹੇ ਦੀ ਰਿਪੋਰਟ ਨਾਲੋਂ ਚਾਰ ਦਰਜੇ ਹੋਰ ਹੇਠ ਖਿਸਕ ਗਿਆ ਹੈ। ਇਸ ਤੋਂ ਵੀ ਅੱਗੇ ਸਿਹਤ ਅਤੇ ਆਰਥਿਕ ਹਿੱਸੇਦਾਰੀ ਖੇਤਰਾਂ 'ਚ ਭਾਰਤ ਸਭ ਤੋਂ ਹੇਠਲੀ ਥਾਂ ਪਾਉਣ ਵਾਲੇ ਪੰਜ ਦੇਸ਼ਾਂ 'ਚ ਸ਼ਾਮਲ ਹੈ। 

ਔਰਤਾਂ ਤੇ ਮਰਦਾਂ ਵਿਚਾਲੇ ਵੱਖ-ਵੱਖ ਖੇਤਰਾਂ ਵਿਚ ਵਧਦੇ ਫਾਸਲੇ ਬਾਰੇ ਇਸ ਸਾਲਾਨਾ ਰਿਪੋਰਟ ਮੁਤਾਬਿਕ ਸਭ ਤੋਂ ਵੱਧ ਬਰਬਾਰੀ ਆਈਸਲੈਂਡ ਵਿੱਚ ਹੈ। ਇਸ ਨਾ-ਬਰਾਬਰੀ ਨੂੰ ਚਾਰ ਮੁੱਖ ਨੁਕਤਿਆਂ ਤੋਂ ਤੈਅ ਕੀਤਾ ਗਿਆ ਹੈ ਜਿਸ ਵਿੱਚ ਉਪਲਬਧ ਆਰਥਿਕ ਮੌਕੇ, ਸਿਆਸੀ ਮਜ਼ਬੂਤੀ, ਅਕਾਦਮਿਕ ਪ੍ਰਾਪਤੀਆਂ ਤੇ ਸਿਹਤ ਪੱਖ ਸ਼ਾਮਲ ਹਨ। 
 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।