ਇਨਸਾਫ ਮਿਲਦਾ ਨਹੀਂ ਲਿਆ ਜਾਂਦਾ!

ਇਨਸਾਫ ਮਿਲਦਾ ਨਹੀਂ ਲਿਆ ਜਾਂਦਾ!

   ਹਰਪ੍ਰੀਤ ਸਿੰਘ ਜਵੰਦਾ

ਮੈਕਸੀਕਨ ਡ੍ਰਾਈਵਰ..ਬ੍ਰੇਕ ਫੇਲ ਹੋ ਗਈ..ਟਰੱਕ ਕਾਰਾਂ ਤੇ ਜਾ ਚੜਿਆ..ਪੰਜ ਛੇ ਜਣੇ ਮਾਰੇ ਗਏ..ਨਾ ਸ਼ਰਾਬੀ ਸੀ ਤੇ ਨਾ ਹੀ ਕਿਸੇ ਮਾਨਸਿਕ ਬਿਮਾਰੀ ਨਾਲ ਗ੍ਰਿਫਤ..ਅੰਗਰੇਜੀ ਘਟ ਆਉਂਦੀ ਸੀ ਤਾਂ ਵੀ ਜਿਸ ਅਦਾਲਤ ਵਿਚ ਪੇਸ਼ ਕੀਤਾ ਜਾਂਦਾ ਇਹੋ ਗੱਲ ਆਖਦਾ ਬੇਕਸੂਰ ਹਾਂ..ਮਸ਼ੀਨ ਧੋਖਾ ਕਰ ਗਈ..!ਅਖੀਰ ਗੋਰੀ ਚਮੜੀ ਧੱਕਾ ਕਰ ਗਈ..ਇੱਕ ਸੌ ਦਸ ਸਾਲ ਦੀ ਲੰਮੀ ਸਜਾ ਸੁਣਾ ਦਿੱਤੀ..ਹਮਾਤੜ ਬਾਲ ਬੱਚੇਦਾਰ ਅਦਾਲਤ ਵਿਚ ਹੀ ਰੋ ਪਿਆ..ਦੁਹਾਈ ਦਿੱਤੀ..ਧੱਕਾ ਹੋਇਆ..ਇਥੋਂ ਤੱਕ ਜਿੰਨਾ ਦੇ ਮਰ ਗਏ ਸਨ ਓਹਨਾ ਵੀ ਦੰਦਾਂ ਥੱਲੇ ਜੀਬ ਦੇ ਲਈ..ਇਹ ਤਾਂ ਬਹੁਤ ਜਿਆਦਾ..ਅਖੀਰ ਗੋਰੇ ਕਾਲੇ ਸਭ ਇਨਸਾਨੀਅਤ ਪ੍ਰਸਤ ਸੜਕਾਂ ਤੇ ਆ ਗਏ..ਪੰਜਾਹ ਲੱਖ ਲੋਕਾਂ ਨੇ ਲਿਖ ਕੇ ਪਟੀਸ਼ਨ ਪਾ ਦਿੱਤੀ..ਇਨਸਾਫ ਕੀਤਾ ਜਾਵੇ..ਗੱਲ ਉਚੇ ਲੈਵਲ ਤੇ ਅੱਪੜ ਗਈ..ਸੌ ਸਾਲ ਘਟਾਉਣੇ ਪਏ..ਹੁਣ ਸਿਰਫ ਦਸ ਸਾਲ ਦੀ ਕੈਦ..ਪੰਜ ਸਾਲ ਬਾਅਦ ਪੈਰੋਲ ਤੇ ਬਾਹਰ ਆ ਸਕਦਾ..ਕਿਸੇ ਗਰੀਬ ਨੂੰ ਇਨਸਾਫ ਮਿਲਦਾ ਏ ਤਾਂ ਕਾਲਜੇ ਠੰਡ ਪੈ ਜਾਂਦੀ..ਵਾਹਿਗੁਰੂ ਦਾ ਸ਼ੁਕਰ ਕੀਤਾ..ਇਨਸਾਫ ਮਿਲਦਾ ਨਹੀਂ ਲਿਆ ਜਾਂਦਾ..ਧੋਣ ਤੇ ਗੋਡਾ ਰੱਖ ਕੇ! ਨਾਲ ਹੀ ਧਿਆਨ ਭਾਈ ਜਗਮੀਤ ਸਿੰਘ ਅਤੇ ਓਹਨਾ ਦੀ ਮਾਤਾ ਜੀ ਵੱਲ ਆ ਗਿਆ..ਦੇਸ਼ ਦ੍ਰੋਹ ਦਾ ਮੁਕੱਦਮਾਂ..ਕੁਝ ਹੋਰ ਸਿੰਘ ਸਿਰਫ ਧਾਰਮਿਕ ਕਿਤਾਬਾਂ ਰੱਖਣ ਦੇ ਦੋਸ਼ ਹੇਠ ਪੰਜ ਸਾਲ ਤੋਂ ਅੰਦਰ ਨੇ..ਕੁਝ ਨਾਮ ਐਸੇ ਜਿਹੜੇ ਸਿਧੇ ਹਿੱਕ ਵਿਚ ਜਾ ਚੁੱਬਦੇ ਨੇ..ਜਗਮੀਤ ਜਰਨੈਲ..ਜੁਗਰਾਜ..ਮੇਜਰ ਅਤੇ ਹੋਰ ਵੀ ਕਿੰਨੇ..ਉਹ ਨਾਮ ਸੁਣਕੇ ਹੀ ਅੰਦਾਜਾ ਲਾ ਲੈਂਦੇ..ਪੱਕਾ ਗਲਤ ਬੰਦਾ ਹੋਊ..!

ਸਾਡੇ ਸਮਕਾਲੀ ਵਿਛਾਈ ਹੋਈ ਬਿਸਾਤ ਦੀਆਂ ਗੋਟੀਆਂ ਖੇਡਣ ਵਿਚ ਮਸਤ..ਐੱਮ ਐੱਲ ਏ..ਐੱਮ ਪੀ..ਮੁਖ ਮੰਤਰੀ..ਡਿਪਟੀ ਮੁਖ ਮੰਤਰੀ..ਚੇਅਰਮੈਨੀਆਂ..ਇਸ ਵੇਰ ਕਿੰਨੂੰ ਟਿਕਟ ਮਿਲੁ..ਕਿਹੜਾ ਪਾਲਟੀ ਬਦਲੂ..ਹੋਰ ਵੀ ਕਿੰਨੇ ਹਿਸਾਬ ਕਿਤਾਬ..ਪੈਸੇ ਦੀਆਂ ਖੇਡਾਂ..ਉਹ ਪੈਸਾ ਜਿਹੜਾ ਸਾਡੀਆਂ ਜੁੱਤੀਆਂ ਸਾਡੇ ਸਿਰ ਵਾਲਾ ਫੋਰਮੁੱਲਾ ਲਾ ਕੇ ਬਣਾਇਆ..ਹੁਣ ਤੋਂ ਨਹੀਂ ਪਿਛਲੇ ਸੱਤਰ ਅੱਸੀ ਸਾਲਾਂ ਤੋਂ ਵਰਤਿਆ ਜਾ ਰਿਹਾ..ਏਕੇ ਵਿਚ ਬੜਾ ਜ਼ੋਰ ਪਰ ਅੱਗੇ ਕਿਹੜਾ ਲੱਗੇ..ਲੀਡਰ ਵਿਹੂਣੀ ਕੌਂਮ..ਅਜੇ ਹੋਰ ਬੜਾ ਕੁਝ ਹੋਣਾ..!ਐਲਾਨ ਹੋਇਆ ਪਿੰਡ ਵਿਚ ਬਿਜਲੀ ਆਉਣੀ ਏ..ਮਨੁੱਖਾਂ ਨੇ ਤਾਂ ਖੁਸ਼ੀ ਮਨਾਈ..ਇੱਕ ਕੂਕਰ ਵੀ ਨੱਚੀ ਜਾਵੇ..ਕਿਸੇ ਪੁੱਛਿਆ ਤੈਨੂੰ ਕਾਹਦੀ ਖੁਸ਼ੀ..ਆਖਣ ਲੱਗਾ ਜੇ ਬਿਜਲੀ ਆਊ ਤਾਂ ਖੰਬੇ ਵੀ ਤਾਂ ਲੱਗਣਗੇ ਹੀ..!

ਭੇਡਾਂ ਬੜੀਆਂ ਖੁਸ਼ ਅਖ਼ੇ ਮਾਲਕ ਨੇ ਕੰਬਲ ਵੰਡਣ ਆਉਣਾ..ਕਿਸੇ ਆਖਿਆ ਇਹ ਤਾਂ ਪਤਾ ਕਰ ਲੈਣਾ ਸੀ ਕੰਬਲਾਂ ਲਈ ਉੱਨ ਕਿਥੋਂ ਆਉਣੀ ਏ..!ਚਿਰਾਂ ਤੋਂ ਹੁੰਦਾ ਆਇਆ ਓਹੀ ਵਰਤਾਰਾ..ਅੱਗੋਂ ਵੀ ਇੰਝ ਹੀ ਹੁੰਦਾ ਰਹਿਣਾ..ਲੱਡੂ ਮੁੱਕਦਿਆਂ ਹੀ ਯਾਰਾਣੇ ਵੀ ਟੁੱਟਦੇ ਰਹਿਣੇ..ਕਈ ਵੇਰ ਵਾਕਿਆ ਹੀ ਜ਼ਿਹਨ ਕੰਮ ਕਰਨੋਂ ਹਟ ਜਾਂਦਾ..ਫੇਰ ਹਲੂਣਾ ਦੇ ਕੇ ਜਗਾਉਣਾ ਪੈਂਦਾ..ਭਾਈ ਜਿੰਨੀ ਦੇਰ ਜਿਉਂਦੇ ਹਾਂ..ਕੂਕਰ ਬਣ ਕੇ ਭੌਂਕਦੇ ਰਹਿਣਾ ਪੈਣਾ..ਹੋਰ ਕੋਈ ਹੱਲ ਨਹੀਂ..ਜੇ ਹੋਵੇ ਤਾਂ ਸਾਂਝਾ ਜਰੂਰ ਕਰਿਓ!