ਉੱਚਾ ਤੇ ਸੁੱਚਾ ਸਿਧਾਂਤਕ ਆਗੂ ਭਾਈ ਦਲਜੀਤ ਸਿੰਘ ਬਿੱਟੂ

ਉੱਚਾ ਤੇ ਸੁੱਚਾ ਸਿਧਾਂਤਕ ਆਗੂ ਭਾਈ ਦਲਜੀਤ ਸਿੰਘ ਬਿੱਟੂ

ਜੇਲ੍ਹ ਵਿੱਚ ਰਹਿੰਦਿਆਂ ਸ਼ਹੀਦ ਸਿੰਘਾਂ ਦੇ ਭੋਗ ਪਾਉਣੇ...

ਜੇਲ੍ਹ ਜੀਵਨ ਦੌਰਾਨ ਜ਼ਿਆਦਾ ਸਮਾਂ ਨਾਭੇ ਹੀ ਬਿਤਾਇਆ 14-15 ਸਾਲ ਦੀ ਜੇਲ੍ਹ ਦੌਰਾਨ ਬਹੁਤ ਸਿੰਘ ਮਿਲੇ,ਪਰ ਜਦੋਂ ਭਾਈ ਦਲਜੀਤ ਸਿੰਘ ਨਾਲ ਇਕੱਠਿਆਂ 6 ਸਾਲ ਰਹਿਣ ਦਾ ਸਮਾਂ ਮਿਲਿਆ ਤਾਂ ਬਹੁਤ ਕੁੱਝ ਸਿੱਖਿਆ।ਜੋ ਕੁੱਝ ਉਹਨਾ ਬਾਰੇ ਬੇਸਮਝ ਵੀਰ ਬੋਲਦੇ ਹਨ ਤਾਂ ਉਹਨਾਂ ਤੇ ਤਰਸ ਆਉਂਦਾ। ਮੈਂ ਕਈ ਵਾਰ ਸੋਚਦਾਂ ਹੁੰਦਾ ਸਾਂ ਕਿ ਇਹਨਾਂ ਦਾ ਜੀਵਨ ਗੁਰਬਾਣੀ ਦੇ ਕਿੰਨਾ ਨੇੜੇ ਹੈ।ਕਦੀ ਕਿਸੇ ਦੀ ਵਿਰੋਧਤਾ ਨਹੀ ਕਰਨੀ,ਕਿਸੇ ਦੀ ਨਿੰਦਿਆ ਚੁਗਲੀ ਨਹੀਂ ਕਰਨੀ,ਫਾਲਤੂ ਦੀਆਂ ਗੱਲਾਂ ਨਹੀ ਕਰਨੀਆ,ਚੁੱਪ ਰਹਿ ਕੇ ਸੋਚਦੇ ਰਹਿਣਾ,ਸਦਾ ਦੁਨੀਆਂ ਭਰ ਦੀਆਂ ਕਿਤਾਬਾਂ ਪੜਨੀਆ,ਗਰੀਬ ਦੀ ਮਦਦ ਕਰਦਿਆਂ ਇਹ ਦੱਸਣਾ ਹੀ ਨਹੀ ਕਿ ਕਿਸਨੇ ਮੱਦਦ ਕੀਤੀ,ਲੱਖਾ ਰੁਪਏ ਸਿੰਘਾਂ ਦੇ ਵਕੀਲਾਂ ਨੂੰ ਦਿੱਤੇ ਚੁੱਪ ਚੁਪੀਤੇ, ਜੇਲ੍ਹ ਵਿੱਚ ਪੂਰੀ ਜੁਅਰਤ ਨਾਲ ਰਹਿਣਾ ਉਹਨਾ ਨੇ ਸਿਖਾਇਆ, ਜੇਲ੍ਹ ਸੁਪਰਡੈਂਟ ਨਾਲ ਕੁਰਸੀ ਤੇ ਬੈਠ ਕੇ ਗੱਲ ਕਰਨੀ,ਜਿਹੜੀ ਜੇਲ੍ਹ ਪ੍ਰਸ਼ਾਸਨ ਨੂੰ ਮਨਜ਼ੂਰ ਨਹੀਂ ਸੀ ਹੁੰਦੀ,ਪਰ ਭਾਈ ਸਾਹਿਬ ਨੇ ਕਿਹਾ ਕਿ ਅਸੀਂ ਰਾਜਸੀ ਕੈਦੀ ਹਾਂ,ਬਰਾਬਰ ਬੈਠ ਕੇ ਗੱਲ ਕਰਾਂਗੇ। ਲੰਗਰ ਇੱਕ ਰਸ ਵਰਤਣਾ ਕੋਈ ਵੀ ਆ ਜਾਵੇ ਕਿਸੇ ਨੂੰ ਖਾਲੀ ਨਹੀ ਮੋੜਨਾ,ਹਰ ਗਰੀਬ ਅਮੀਰ ਨੂੰ ਮਿਲਣਾ ਉਸਦਾ ਦੁੱਖ ਸੁੱਖ ਪੁੱਛਣਾ,ਤਰੀਕ ਤੋਂ ਵਾਪਿਸ ਆਏ ਸਿੰਘਾਂ ਦੇ ਕੇਸਾਂ ਦੀ ਜਾਣਕਾਰੀ ਲੈਣੀ, ਸੁਝਾਅ ਦੇਣੇ,ਕਿ ਕੇਸ ਨੂੰ ਇਸ ਤਰ੍ਹਾਂ ਲੜੋ,ਜਿਹੜਾ ਵਿਅਕਤੀ ਤੁਹਾਡੇ ਦੁੱਖ ਸੁੱਖ ਨੂੰ ਮਾਂ ਪਿਓ ਵਾਂਗ ਉਹ ਜੇਲ੍ਹ ਅੰਦਰ ਉਹੀ ਅਸਲ ਜਰਨੈਲ ਹੋ ਸਕਦਾ।

ਹੋਰ ਬਹੁਤ ਗੱਲਾਂ ਹਨ ਜੇਲ ਦੌਰਾਨ ਵਾਪਰੀਆਂ, ਕਿੰਨੀਆਂ ਹੜਤਾਲਾਂ ਹੋਈਆਂ ਸਾਰੀਆਂ ਵਿੱਚ ਫਤਹਿ ਪ੍ਰਾਪਤ ਹੋਈ।ਫੱਕਰ ਸੁਭਾਅ ਹੈ ਭਾਈ ਸਾਹਿਬ ਦਾ। ਜੇਲ੍ਹ ਵਿੱਚ ਰਹਿੰਦਿਆਂ ਸ਼ਹੀਦ ਸਿੰਘਾਂ ਦੇ ਭੋਗ ਪਾਉਣੇ, ਬਰਸੀਆਂ ਮਨਾਉਣੀਆਂ ਆਦਿਕ ਚਲਦਾ ਰਹਿੰਦਾ ਸੀ ਇਹ ਵੀ ਉਹਨਾ ਦੀ ਰਹਿਨੁਮਾਈ ਹੇਠ ਹੁੰਦਾ ਸੀ,ਕਦੀ ਵੀ ਕਰੈਡਿਟ ਵਾਲੀ ਗੱਲ ਨਹੀ ਕੀਤੀ ਉਹਨਾ ਨੇ। ਮੇਰੇ ਕੋਲ ਲਿਖਣ ਨੂੰ ਬਹੁਤ ਹੈ,ਹੋਰ ਵੀ ਬਹੁਤ ਵੱਡੇ ਨਾਮ ਵਾਲੇ ਸਿੰਘ ਰਹੇ ਹਨ ਨਾਭਾ ਜੇਲ੍ਹ ਅੰਦਰ,ਸਾਰੇ ਹੀ ਸਤਿਕਾਰਯੋਗ ਹਨ ਪਰ ਮੈਂ ਏਨਾਂ ਉੱਚਾ ਤੇ ਸੁੱਚਾ ਤੇ ਸਿਧਾਂਤਕ ਆਗੂ ਅੱਜ ਤੱਕ ਨਹੀਂ ਦੇਖਿਆ

 

ਜੱਸਾ ਸਿੰਘ ਮਾਨਕੀ