ਵਿਨੇਸ਼ ਦਾ ਸੁਆਗਤ

ਵਿਨੇਸ਼ ਦਾ ਸੁਆਗਤ

ਪੈਰਿਸ ਓਲੰਪਿਕ 'ਚ 100 ਗ੍ਰਾਮ ਭਾਰ ਜ਼ਿਆਦਾ ਹੋਣ ਕਾਰਨ ਅਯੋਗ ਕਰਾਰ ਦਿੱਤੀ ਗਈ ਪਹਿਲਵਾਨ ਵਿਨੇਸ਼ ਫੋਗਾਟ ਦੀ ਦੇਸ਼ ਵਾਪਸੀ ਹੋ ਗਈ ਹੈ ।

ਦਿੱਲੀ ਦੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਪੁੱਜੀ ਵਿਨੇਸ਼ ਫੋਗਾਟ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ ।ਇਸ ਦੌਰਾਨ ਪਹਿਲਵਾਨ ਬਜਰੰਗ ਪੁਨੀਆ, ਸਾਕਸ਼ੀ ਮਲਿਕ ਤੇ ਕਾਂਗਰਸੀ ਸੰਸਦ ਮੈਂਬਰ ਦੀਪੇਂਦਰ ਹੁੱਡਾ ਸਮੇਤ ਵੱਡੀ ਗਿਣਤੀ 'ਚ ਲੋਕਾਂ ਨੇ ਵਿਨੇਸ਼ ਦਾ ਸਵਾਗਤ ਕੀਤਾ ।ਹਾਲਾਂਕਿ ਬਜਰੰਗ ਪੁਨੀਆ ਤੇ ਸਾਕਸ਼ੀ ਮਲਿਕ ਨੂੰ ਮਿਲਣ ਮੌਕੇ ਵਿਨੇਸ਼ ਫੋਗਾਟ ਭਾਵੁਕ ਹੋ ਗਈ ਤੇ ਆਪਣੇ ਹੰਝੂਆਂ ਨੂੰ ਰੋਕ ਨਹੀਂ ਪਾਈ ।ਹਵਾਈ ਅੱਡੇ ਤੋਂ ਨਿਕਲਣ ਤੋਂ ਬਾਅਦ ਖੁੱਲ੍ਹੀ ਜੀਪ ਵਿਚ ਨਜ਼ਰ ਆਈ ਵਿਨੇਸ਼ ਫੋਗਾਟ ਦੀਆਂ ਅੱਖਾਂ ਨਮ ਸਨ । ਦੱਸਣਯੋਗ ਹੈ ਕਿ ਪੈਰਿਸ ਓਲੰਪਿਕ 'ਚ ਲਗਾਤਾਰ ਤਿੰਨ ਜਿੱਤ ਦਰਜ ਕਰਨ ਤੋਂ ਬਾਅਦ ਫਾਈਨਲ 'ਚ ਥਾਂ ਬਣਾਈ ਸੀ, ਪਰ ਫਾਈਨਲ ਮੈਚ ਦੀ ਸਵੇਰ ਨੂੰ ਵਿਨੇਸ਼ ਫੋਗਾਟ ਨੂੰ 100 ਗ੍ਰਾਮ ਭਾਰ ਜ਼ਿਆਦਾ ਹੋਣ ਕਾਰਨ ਅਯੋਗ ਕਰਾਰ ਦੇ ਦਿੱਤਾ ਗਿਆ । ਉਲੰਪਿਕ 'ਚ ਮੈਡਲ ਜਿੱਤਣ ਦਾ ਸੁਪਨਾ ਚਕਨਾਚੂਰ ਹੋਣ ਤੋਂ ਬਾਅਦ ਵਿਨੇਸ਼ ਨੇ ਕੁਸ਼ਤੀ ਤੋਂ ਸੰਨਿਆਸ ਦਾ ਐਲਾਨ ਕਰ ਦਿੱਤਾ ਸੀ ।