ਕੀ ਵਿਨੇਸ਼ ਦੀ ਹਾਰ ਪਿਛੇ ਬ੍ਰਿਜਭੂਸ਼ਨ ਦਾ ਹੱਥ ਏ?
ਪੈਰਿਸ ਉਲੰਪਿਕ ਵਿਚ 50 ਕਿੱਲੋ ਭਾਰ ਵਰਗ ਵਿਚ ਵਿਨੇਸ਼ ਫੋਗਾਟ ਨਾਲ ਜੋ ਹੋਇਆ, ਉਸ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਕਹਾਣੀਆਂ ਪ੍ਰਚਲਿਤ ਹਨ। ਸਾਰੀਆਂ ਕਹਾਣੀਆਂ ਸਾਜਿਸ਼ ਥਿਊਰੀ ਨਾਲ ਜੁੜੀਆਂ ਹਨ।
ਉਨ੍ਹਾਂ ਵਿਚੋਂ ਇਕ ਕਹਾਣੀ ਇਹ ਹੈ ਕਿ ਭਾਰਤੀ ਕੁਸ਼ਤੀ ਮਹਾਸੰਘ ਦੇ ਸਾਬਕਾ ਪ੍ਰਧਾਨ ਅਤੇ ਭਾਜਪਾ ਦੇ ਸਾਬਕਾ ਸੰਸਦ ਮੈਂਬਰ ਬ੍ਰਿਜਭੂਸ਼ਨ ਸ਼ਰਨ ਸਿੰਘ ਨੇ ਯਕੀਨੀ ਬਣਾਇਆ ਕਿ ਵਿਨੇਸ਼ ਫੋਗਾਟ ਨੂੰ ਤਗਮਾ ਨਾ ਮਿਲੇ। ਜੇਕਰ ਵਿਨੇਸ਼ ਸੋਨ ਜਾਂ ਚਾਂਦੀ ਤਗਮਾ ਲੈ ਕੇ ਆਉਂਦੀ ਤਾਂ ਸਭ ਤੋਂ ਜ਼ਿਆਦਾ ਕਿਰਕਿਰੀ ਬ੍ਰਿਜਭੂਸ਼ਨ ਦੀ ਹੁੰਦੀ ਅਤੇ ਉਸ ਤੋਂ ਬਾਅਦ ਭਾਜਪਾ ਤੇ ਕੇਂਦਰ ਸਰਕਾਰ ਦੀ ਹੁੰਦੀ। ਜਿਸ ਸਮੇਂ ਮਹਿਲਾ ਪਹਿਲਵਾਨਾਂ ਦੇ ਜਿਨਸੀ ਸ਼ੋਸ਼ਣ ਨੂੰ ਲੈ ਕੇ ਵਿਨੇਸ਼ ਨੇ ਧਰਨਾ ਦਿੱਤਾ ਸੀ, ਉਸ ਸਮੇਂ ਬ੍ਰਿਜਭੂਸ਼ਨ ਨੇ ਕਿਹਾ ਸੀ ਕਿ ਉਹ ਉਲੰਪਿਕ ਲਈ ਕੁਆਲੀਫਾਈ ਵੀ ਨਹੀਂ ਕਰ ਸਕੇਗੀ।
ਇਸ ਲਈ ਸਾਜਿਸ਼ ਥਿਊਰੀ ਪ੍ਰਚਾਰਿਤ ਕਰਨ ਵਾਲਿਆਂ ਦਾ ਕਹਿਣਾ ਹੈ ਕਿ ਬ੍ਰਿਜਭੂਸ਼ਨ ਦਹਾਕਿਆਂ ਤੱਕ ਕੁਸ਼ਤੀ ਸੰਘਾਂ ਦੀ ਰਾਜਨੀਤੀ ਨਾਲ ਜੁੜਿਆ ਰਿਹਾ ਹੈ ਅਤੇ ਉਸ ਨੇ ਆਪਣੇ ਸੰਪਰਕਾਂ ਦਾ ਫਾਇਦਾ ਚੁੱਕ ਕੇ ਭਾਰਤੀ ਕੁਸ਼ਤੀ ਸੰਘ ਦੇ ਕਾਰਜਕਾਰੀ ਪ੍ਰਧਾਨ ਸੰਜੈ ਸਿੰਘ ਨੂੰ ਪੈਰਿਸ ਭੇਜਿਆ ਅਤੇ ਉੱਥੇ ਉਲੰਪਿਕ ਸੰਘ ਦੇ ਆਪਣੇ ਸੰਪਰਕਾਂ ਰਾਹੀਂ ਇਹ ਯਕੀਨੀ ਬਣਾਇਆ ਕਿ ਵਿਨੇਸ਼ ਨੂੰ ਤਗਮਾ ਨਾ ਮਿਲੇ। ਹਾਲਾਂਕਿ ਇਸ ਦਾ ਕੋਈ ਆਧਾਰ ਹੈ ਜਾਂ ਨਹੀਂ ਹੈ, ਇਹ ਜਾਂਚ ਦਾ ਵਿਸ਼ਾ ਹੈ।
ਪਰ ਇਹ ਸਵਾਲ ਜ਼ਰੂਰ ਹੈ ਕਿ, ਕੀ ਸੱਚਮੁੱਚ ਬ੍ਰਿਜਭੂਸ਼ਨ ਦੇ ਹੱਥ ਇੰਨੇ ਲੰਬੇ ਹਨ ਕਿ ਉਹ ਉਲੰਪਿਕ ਵਿਚ ਤਗਮਾ ਰੁਕਵਾ ਸਕਦਾ ਹੈ? ਵਿਨੇਸ਼ ਦਾ ਭਾਰ ਕਿਵੇਂ ਵਧਿਆ,ਇਸ ਦੀ ਜਾਂਚ ਕਿਉਂ ਨਹੀਂ ਹੋ ਰਹੀ? ਫਿਲਹਾਲ, ਇਹ ਸਵਾਲ ਵੀ ਹੈ ਕਿ ਵਿਨੇਸ਼ ਫੋਗਾਟ ਨਿਯਮ ਤਹਿਤ ਖੇਡ ਕੇ ਫਾਈਨਲ ਤੱਕ ਪਹੁੰਚੀ ਸੀ ਤਾਂ ਉਨ੍ਹਾਂ ਨੂੰ ਚਾਂਦੀ ਦਾ ਤਗਮਾ ਯਕੀਨੀ ਤੌਰ 'ਤੇ ਮਿਲਣਾ ਚਾਹੀਦਾ ਸੀ, ਉਹ ਕਿਉਂ ਨਹੀਂ ਮਿਲਿਆ?
Comments (0)