ਪਰਿਵਾਰ ਨੂੰ ਮਾਰਨ ਦੀ ਨੀਅਤ ਨਾਲ ਜਾਣ ਬੁਝ ਕੇ ਕਾਰ ਖੱਡ ਵਿਚ ਸੁੱਟਣ ਦੇ ਮਾਮਲੇ ਵਿਚ ਭਾਰਤੀ ਵਿਰੁੱਧ ਹੱਤਿਆ ਦੇ ਦੋਸ਼ ਆਇਦ

ਪਰਿਵਾਰ ਨੂੰ ਮਾਰਨ ਦੀ ਨੀਅਤ ਨਾਲ ਜਾਣ ਬੁਝ ਕੇ ਕਾਰ ਖੱਡ ਵਿਚ ਸੁੱਟਣ ਦੇ ਮਾਮਲੇ ਵਿਚ ਭਾਰਤੀ ਵਿਰੁੱਧ ਹੱਤਿਆ ਦੇ ਦੋਸ਼ ਆਇਦ

ਅੰਮ੍ਰਿਤਸਰ ਟਾਈਮਜ਼ ਬਿਊਰੋ

ਸੈਕਰਾਮੈਂਟੋ (ਹੁਸਨ ਲੜੋਆ ਬੰਗਾ)- ਪਾਸਾਡੇਨਾ, ਕੈਲੀਫੋਰਨੀਆ ਵਿਚ ਆਪਣੇ ਪਰਿਵਾਰ ਨੂੰ ਮਾਰਨ ਦੀ ਨੀਅਤ ਨਾਲ ਜਾਣ ਬੁਝ ਕੇ ਕਾਰ ਖੱਡ ਵਿਚ ਸੁੱਟ ਦੇਣ ਦੇ ਮਾਮਲੇ ਵਿਚ 41 ਸਾਲ ਧਰਮੇਸ਼ ਪਟੇਲ ਵਿਰੁੱਧ ਹੱਤਿਆ ਦੇ ਦੋਸ਼ ਆਇਦ ਕੀਤੇ ਗਏ ਹਨ। ਪਿਛਲੇ ਹਫਤੇ ਹਸਪਤਾਲ ਵਿਚੋਂ ਛੁੱਟੀ ਮਿਲਣ ਉਪਰੰਤ ਭਾਰਤੀ ਮੂਲ ਦੇ ਅਮਰੀਕੀ ਪਟੇਲ ਨੂੰ ਸੈਨ ਮਾਟੀਓ ਕਾਊਂਟੀ ਜੇਲ ਵਿਚ ਭੇਜ ਦਿੱਤਾ ਗਿਆ ਸੀ। ਜਿਸ ਸਮੇ ਹਾਦਸਾ ਹੋਇਆ ਕਾਰ ਵਿਚ ਪਟੇਲ ਦੀ ਪਤਨੀ ਤੇ  ਉਸ ਦਾ ਬੱਚਾ ਸਵਾਰ ਸੀ। ਕਾਰ ਪਟੇਲ ਖੁਦ ਚਲਾ ਰਿਹਾ ਸੀ। ਸੈਨ ਮਾਟੀਓ ਡਿਸਟ੍ਰਿਕਟ ਅਟਾਰਨੀ ਸਟੀਵ ਵਾਗਸਟਾਫ ਨੇ ਕਿਹਾ ਹੈ ਕਿ ਪਟੇਲ ਦੀ ਪਤਨੀ ਨੇਹਾ ਪਟੇਲ, ਮੌਕੇ ਦੇ ਹੋਰ ਵਾਹਣ ਚਾਲਕਾਂ ਦੇ ਬਿਆਨ ਤੇ ਵੀਡੀਓ ਵਿਚ ਕੈਦ ਤਸਵੀਰਾਂ ਸਮੇਤ ਹੋਰ ਕਾਫੀ ਸਬੂਤ ਹਨ ਜਿਨਾਂ ਤੋਂ ਪਤਾ ਲੱਗਦਾ ਹੈ ਕਿ ਉਸ ਨੇ ਇਕ ਗਿਣੀਮਿਥੀ ਯੋਜਨਾ ਤਹਿਤ ਪਰਿਵਾਰ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਹੈ। ਨੇਹਾ ਪਟੇਲ ਨੇ ਆਪਣੇ ਬਿਆਨ ਵਿਚ ਕਿਹਾ ਹੈ ਕਿ ਇਹ ਹਾਦਸਾ ਨਹੀਂ ਹੈ। ਇਥੇ ਜਿਕਰਯੋਗ ਹੈ ਕਿ ਪਹਿਲਾਂ ਇਸ ਨੂੰ ਮਹਿਜ ਹਾਦਸਾ ਸਮਝ ਲਿਆ ਗਿਆ ਸੀ ਪਰੰਤੂ ਬਾਅਦ ਵਿਚ ਜਾਂਚ ਉਪਰੰਤ ਹਾਦਸੇ ਪਿੱਛੇ ਕੋਈ ਸਾਜਿਸ਼ ਹੋਣ ਦਾ ਪਤਾ ਲੱਗਾ। ਜੱਜ ਨੇ ਪਟੇਲ ਨੂੰ ਜ਼ਮਾਨਤ ਨਹੀਂ ਦਿੱਤੀ ਹੈ।