ਅਮਰੀਕਾ ਦੇ ਮਿਆਮੀ ਬੀਚ ਸ਼ਹਿਰ ਵਿਚ ਹੋਈ ਗੋਲੀਬਾਰੀ ਵਿੱਚ ਇਕ ਮੌਤ ਤੇ ਇਕ ਜ਼ਖਮੀ

ਅਮਰੀਕਾ ਦੇ ਮਿਆਮੀ ਬੀਚ ਸ਼ਹਿਰ ਵਿਚ ਹੋਈ ਗੋਲੀਬਾਰੀ ਵਿੱਚ ਇਕ ਮੌਤ ਤੇ ਇਕ ਜ਼ਖਮੀ
ਕੈਪਸ਼ਨ : ਮਿਆਮੀ ਬੀਚ ਵਿਚ ਹੋਈ ਗੋਲੀਬਾਰੀ ਉਪਰੰਤ ਪੁਲਿਸ ਨੇ ਮੌਕੇ 'ਤੇ ਕੀਤੀ ਘੇਰਾਬੰਦੀ

ਅੰਮ੍ਰਿਤਸਰ ਟਾਈਮਜ਼ ਬਿਊਰੋ

ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ)  ਬੀਤੇ ਦਿਨ ਮਿਆਮੀ ਬੀਚ (ਫਲੋਰਿਡਾ) ਵਿਚ ਸਪਰਿੰਗ ਬਰੇਕ ਜਸ਼ਨਾਂ ਦੌਰਾਨ ਹੋਈ ਗੋਲੀਬਾਰੀ ਵਿੱਚ ਇਕ ਵਿਅਕਤੀ ਦੀ ਮੌਤ ਹੋਣ ਤੇ ਇਕ ਹੋਰ ਜ਼ਖਮੀ ਹੋਣ ਦੀ ਖ਼ਬਰ ਹੈ। ਮਿਆਮੀ ਬੀਚ ਪੁਲਿਸ ਵਿਭਾਗ ਨੇ ਕਿਹਾ ਹੈ ਕਿ ਇਹ ਗੋਲੀਬਾਰੀ 7ਵੀਂ ਸਟਰੀਟ ਤੇ ਓਸ਼ੀਅਨ ਡਰਾਈਵ ਨੇੜੇ ਹੋਈ। ਪੁਲਿਸ ਅਫਸਰ ਮੌਕੇ ਉਪਰ ਪੁੱਜੇ ਤਾਂ ਉਨਾਂ ਨੇ ਦੋ ਵਿਅਕਤੀਆਂ ਨੂੰ ਜ਼ਖਮੀ ਹਾਲਤ ਵਿਚ ਵੇਖਿਆ ਜਿਨਾਂ ਦੇ ਗੋਲੀਆਂ ਵੱਜੀਆਂ ਹੋਈਆਂ ਸਨ। ਦੋਨਾਂ ਨੂੰ ਸਥਾਨਕ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਜਿਥੇ ਉਨਾਂ ਵਿਚੋਂ ਇਕ ਦੀ ਮੌਤ ਹੋ ਗਈ ਤੇ ਦੂਸਰਾ ਅਜੇ ਇਲਾਜ ਅਧੀਨ ਹੈ ਪਰੰਤੂ ਉਸ ਦੀ ਹਾਲਤ ਵੀ ਗੰਭੀਰ ਹੈ। ਪੁਲਿਸ ਨੇ ਕਿਹਾ ਹੈ ਕਿ ਇਸ ਮਾਮਲੇ ਵਿਚ ਇਕ ਵਿਅਕਤੀ ਨੂੰ ਹਿਰਾਸਤ ਵਿਚ ਲਿਆ ਹੈ ਜਿਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਿਸ ਨੇ ਮੌਕੇ ਤੋਂ 4 ਹਥਿਆਰ ਵੀ ਬਰਾਮਦ ਕੀਤੇ ਹਨ।