ਡਾ ਸੋਨੀਆ ਕੈਲੀਫੋਰਨੀਆ ਕਮਿਊਨਿਟੀ ਕਾਲਜਜ਼ ਦੀ ਅਗਲੀ ਸਥਾਈ ਚਾਂਸਲਰ ਨਿਯੁਕਤ

ਡਾ ਸੋਨੀਆ ਕੈਲੀਫੋਰਨੀਆ ਕਮਿਊਨਿਟੀ ਕਾਲਜਜ਼ ਦੀ ਅਗਲੀ ਸਥਾਈ ਚਾਂਸਲਰ ਨਿਯੁਕਤ
ਕੈਪਸ਼ਨ ਡਾ ਸੋਨੀਆ ਕ੍ਰਿਸਚੀਅਨ

ਅੰਮ੍ਰਿਤਸਰ ਟਾਈਮਜ਼ ਬਿਊਰੋ

ਸੈਕਰਾਮੈਂਟੋ (ਹੁਸਨ ਲੜੋਆ ਬੰਗਾ)-ਡਾ ਸੋਨੀਆ ਕ੍ਰਿਸਚੀਅਨ ਕੈਲੀਫੋਰਨੀਆ ਕਮਿਊਨਿਟੀ ਕਾਲਜਜ਼ ਦੀ ਅਗਲੀ ਸਥਾਈ ਚਾਂਸਲਰ ਹੋਵੇਗੀ। ਉਹ ਪਹਿਲੀ ਦੱਖਣ ਏਸ਼ੀਅਨ ਮੂਲ ਦੀ ਔਰਤ ਹੈ ਜਿਸ ਨੂੰ ਇਹ ਮਾਣ ਪ੍ਰਾਪਤ ਹੋਇਆ ਹੈ। ਕੈਲੀਫੋਰਨੀਆ ਕਮਿਊਨਿਟੀ ਕਾਲਜਜ਼ ਅਮਰੀਕਾ ਵਿਚ ਉੱਚ ਸਿੱਖਿਆ ਦਾ ਸਭ ਤੋਂ ਵੱਡਾ ਸਿਸਟਮ ਹੈ ਜੋ 73 ਜਿਲਿਆਂ ਤੇ 116 ਕਾਲਜਾਂ ਉਪਰ ਅਧਾਰਤ ਹੈ।  ਡਾ ਕ੍ਰਿਸਚੀਅਨ  ਜੋ  ਕਾਲਜ ਸਿਸਟਮ ਦੀ 11 ਵੀਂ ਸਥਾਈ ਚਾਂਸਲਰ ਹੋਵੇਗੀ, ਦੀ ਚੋਣ ਕੈਲੀਫੋਰਨੀਆ ਕਮਿਊਨਿਟੀ ਕਾਲਜਜ਼ ਬੋਰਡ ਆਫ ਗਵਰਨਰਜ਼ ਵੱਲੋਂ ਸਰਬਸੰਮਤੀ ਨਾਲ ਕੀਤੀ ਗਈ। ਉਨਾਂ ਨੇ ਆਪਣੀ ਬੀ ਐਸ ਸੀ ਦੀ ਡਿਗਰੀ ਯੁਨੀਵਰਸਿਟੀ ਆਫ ਕੇਰਲਾ ਤੋਂ ਲਈ ਸੀ। ਬੋਰਡ ਆਫ ਗਵਰਨਰਜ਼ ਦੇ ਪ੍ਰਧਾਨ ਐਮੀ ਐਮ ਕੋਸਟਾ ਨੇ ਜਾਰੀ ਇਕ ਬਿਆਨ ਵਿਚ ਕਿਹਾ ਹੈ ਕਿ ਕੈਲੀਫੋਰਨੀਆ ਕਮਿਊਨਿਟੀ ਕਾਲਜਾਂ ਦੇ 18 ਲੱਖ ਵਿਦਿਆਰਥੀਆਂ ਤੇ ਸਟਾਫ ਦੀ ਤਰਫੋਂ ਅਸੀਂ ਨਵੇਂ ਚਾਂਸਲਰ ਡਾ ਸੋਨੀਆ ਨੂੰ ਜੀ ਆਇਆਂ ਕਹਿੰਦੇ ਹਾਂ। ਜੁਲਾਈ 2021 ਵਿਚ ਕ੍ਰਿਸਚੀਅਨ ਨੂੰ ਕਰਨ ਕਮਿਊਨਿਟੀ ਕਾਲਜ ਡਿਸਟ੍ਰਿਕਟ ਦੀ ਚਾਂਸਲਰ ਨਿਯੁਕਤ ਕੀਤਾ ਗਿਆ ਸੀ ਜਿਥੇ ਉਨਾਂ ਨੇ ਆਪਣੀ ਯੋਗਤਾ ਦਾ ਲੋਹਾ ਮੰਨਵਾਇਆ।