ਫਲੋਰਿਡਾ ਵਿਚ ਇਮਾਰਤ ਡਿੱਗਣ ਦੀ ਘਟਨਾ ਵਿਚ ਮੌਤਾਂ ਦੀ ਗਿਣਤੀ 64 ਹੋਈ

ਫਲੋਰਿਡਾ ਵਿਚ ਇਮਾਰਤ ਡਿੱਗਣ ਦੀ ਘਟਨਾ ਵਿਚ ਮੌਤਾਂ ਦੀ ਗਿਣਤੀ 64 ਹੋਈ
ਕੈਪਸ਼ਨ: ਸਰਫਸਾਈਡ ਵਿਖੇ ਬਚਾਅ ਕਾਰਜ ਰੋਕ ਦੇਣ ਉਪਰੰਤ ਇਕ ਅਧਿਕਾਰੀ ਘਟਨਾ ਵਾਲੇ ਸਥਾਨ ਤੋਂ ਬਾਹਰ ਆਉਂਦਾ ਹੋਇਆ

*ਬਚਾਅ ਕਾਰਜ ਰੋਕੇ

ਅੰਮ੍ਰਿਤਸਰ ਟਾਈਮਜ਼ ਬਿਉਰੋ

ਸੈਕਰਾਮੈਂਟੋ: (ਹੁਸਨ ਲੜੋਆ ਬੰਗਾ)ਸਰਫਸਾਈਡ, ਫਲੋਰਿਡਾ ਵਿਚ ਇਕ ਬਹੁਮੰਜਿਲੀ ਇਮਾਰਤ ਡਿੱਗਣ ਦੀ ਘਟਨਾ ਵਿਚ ਮਰਨ ਵਾਲਿਆਂ ਦੀ ਗਿਣਤੀ 64 ਹੋ ਗਈ ਹੈ। ਮਿਆਮੀ ਡੇਡ ਕਾਊਂਟੀ ਦੇ ਮੇਅਰ ਡੈਨੀਲਾ ਲੈਵਾਈਨ ਕਾਵਾ ਨੇ ਇਹ ਜਾਣਕਾਰੀ ਦਿੱਤੀ ਹੈ। ਇਮਾਰਤ ਡਿੱਗਣ ਦੇ ਦੋ ਹਫਤੇ ਬਾਅਦ ਅਧਿਕਾਰੀਆਂ ਵੱਲੋਂ ਬਚਾਅ ਕਾਰਜ ਰੋਕ ਦੇਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੇਅਰ ਨੇ ਕਿਹਾ ਕਿ ਅਜੇ ਵੀ 76 ਲੋਕ ਲਾਪਤਾ ਹਨ। ਅਧਿਕਾਰੀਆਂ ਅਨੁਸਾਰ ਹੁਣ ਕਿਸੇ ਦੇ ਬਚੇ ਹੋਣ ਦੀ ਕੋਈ ਸੰਭਾਵਨਾ ਨਜਰ ਨਹੀਂ ਆ ਰਹੀ। ਪਿਛਲੇ ਦਿਨ 4 ਹੋਰ ਲਾਸ਼ਾਂ ਬਰਾਮਦ ਹੋਈਆਂ ਹਨ ਜਦ ਕਿ ਮਿਆਮੀ ਡੇਟ ਪੁਲਿਸ ਵਿਭਾਗ ਨੇ ਬਰਾਮਦ ਹੋਈਆਂ 5 ਹੋਰ ਲਾਸ਼ਾਂ ਦੀ ਪਛਾਣ ਕੀਤੀ ਹੈ। ਇਨਾਂ ਵਿਚ ਜੁਆਨ ਐਲਬਰਟੋ ਮੋਰਾ ਜੂਨੀਅਰ (32), ਐਂਡਰੀਆ ਕੈਟਰੋਸੀ (56), ਰਸਲਨ ਮਾਨਾਸ਼ਿਰੋਵ (36), ਹਰੋਲਡ ਰੋਸਬਰਗ (52) ਕੇ ਗਲੋਰੀਆ ਮੈਚਾਡੋ (71) ਸ਼ਾਮਿਲ ਹਨ।