ਭਾਰੀ ਬਾਰਿਸ਼ ਕਾਰਨ ਨੈਸ਼ਵਿਲੇ ਵਿਚ ਹੜ, 7 ਲੋਕਾਂ ਦੀ ਮੌਤ

ਭਾਰੀ ਬਾਰਿਸ਼ ਕਾਰਨ ਨੈਸ਼ਵਿਲੇ ਵਿਚ ਹੜ, 7 ਲੋਕਾਂ ਦੀ ਮੌਤ
ਨੈਸ਼ਵਿਲੇ, ਟੇਨੇਸੀ ਵਿਚ ਆਈ ਹੜ ਵਿੱਚ ਰੁੜ ਕੇ ਆਈ ਇਕ ਕਾਰ ਨਜਰ ਆ ਰਹੀ ਹੈ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਸੈਕਰਾਮੈਂਟੋ: (ਹੁਸਨ ਲੜੋਆ ਬੰਗਾ)- ਨੈਸ਼ਵਿਲੇ ਦੇ ਇਤਿਹਾਸ ਵਿਚ ਪਹਿਲੀ ਵਾਰ ਹੋਈ ਭਾਰੀ ਬਾਰਿਸ਼ ਕਾਰਨ ਹੜ ਆ ਗਿਆ ਜਿਸ ਦੌਰਾਨ ਘੱਟੋ ਘੱਟ 7 ਲੋਕਾਂ ਦੀ ਮੌਤ ਹੋ  ਗਈ। ਅਧਿਕਾਰੀਆਂ ਅਨੁਸਾਰ ਮਾਰੇ ਗਏ ਦੋ ਵਿਅਕਤੀਆਂ ਦੀ ਉਮਰ 60 ਤੋਂ 70 ਸਾਲ ਦੇ ਦਰਮਿਆਨ ਸੀ ਜਿਨਾਂ ਦੀ ਮੌਤ ਪਾਣੀ ਵਿਚ ਡੁੱਬਣ ਕਾਰਨ ਹੋਈ। ਇਨਾਂ ਵਿਚੋਂ ਇਕ ਵਿਅਕਤੀ ਜਦੋਂ ਆਪਣੀ ਕਾਰ ਵਿਚੋਂ ਉਤਰਿਆ ਤਾਂ ਹੜ ਦਾ ਪਾਣੀ ਉਸ ਨੂੰ ਰੋੜ ਕੇ ਲੈ ਗਿਆ। ਹੜ ਨਾਲ  ਘਰਾਂ ਤੇ ਕਾਰੋਬਾਰੀ ਅਦਾਰਿਆਂ ਨੂੰ ਨੁਕਸਾਨ ਪੁੱਜਾ। ਕਾਰਾਂ ਤੇ ਹੋਰ ਵਾਹਣ ਵੀ ਹੜ ਦੇ ਪਾਣੀ ਵਿਚ ਵਹਿ ਗਏ। ਪ੍ਰਭਾਵਿਤ ਇਲਾਕੇ ਵਿਚੋਂ ਸੈਂਕੜੇ ਲੋਕਾਂ ਨੂੰ ਬਚਾਇਆ ਗਿਆ ਹੈ।