ਭੂਤਾਂ ਕਿਵੇਂ ਵੋਟਾਂ ਪਾ ਗਈਆਂ ਦੇ ਰੌਲੇ ਦਾ ਸੱਚ - ਕਿਸ਼ਤ 5

ਭੂਤਾਂ ਕਿਵੇਂ ਵੋਟਾਂ ਪਾ ਗਈਆਂ ਦੇ ਰੌਲੇ ਦਾ ਸੱਚ - ਕਿਸ਼ਤ 5

(ਸੰਗਤ ਮੈਂਬਰਾਂ ਨੂੰ ਭੂਤਾਂ ਦੱਸ ਕੇ ਕੀਤਾ ਨਿਰਾਦਰ, ਮੌਤਾਂ ਅਸਲ ਵਿੱਚ ਚੋਣਾਂ ਤੋਂ ਬਾਅਦ ਹੋਈਆਂ ) 

ਹਰ ਹਫ਼ਤੇ ਸਿੱਖ ਪੰਚਾਇਤ ਵੱਲੋਂ ਹਰਜੀਤ ਸਿੰਘ ਦੀ ਗਵਾਈ ਵਿੱਚੋਂ ਹਵਾਲੇ ਦੇ ਕੇ ਫਰੀਮਾਂਟ ਦੀ ਸੰਗਤ ਨੂੰ ਇਹ ਜਾਣੂ ਕਰਵਾਇਆ ਜਾਂਦਾ ਹੈ ਕਿ ਬਾਸਾ-ਗੁਰਮੀਤ ਧੜਾ ਖ਼ਾਸ ਕਰ ਹਰਜੀਤ ਨੇ ਸੰਗਤ ਨੂੰ ਕਿਵੇਂ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਹੈ।

ਹਰਜੀਤ ਸਿੰਘ ਦੇ ਕੋਰਟ ਵਿੱਚ ਦਿੱਤੇ ਹਲਫ਼ੀਆ ਬਿਆਨ, ਗਵਾਹੀ ਤੇ ਸੰਗਤ ਨੂੰ ਅਖ਼ਬਾਰਾਂ ਅਤੇ ਸ਼ੋਸ਼ਲ ਮੀਡੀਏ ਰਾਹੀਂ ਦਿੱਤੀ ਜਾਣਕਾਰੀ ਬਿੱਲਕੁਲ ਮੇਲ ਨਹੀਂ ਖਾਂਦੀ।ਸੰਗਤ ਨੇ ਅਖ਼ਬਾਰਾਂ ਅਤੇ ਸ਼ੋਸ਼ਲ ਮੀਡੀਏ ਵਿੱਚ ਦੇਖਿਆ ਹੋਵੇਗਾ ਕਿ ਫਰੀਮਾਂਟ ਦੀਆਂ ਵੋਟਾਂ ਵਿੱਚ ਮਰੇ ਬੰਦੇ ਵੋਟਾਂ ਪਾ ਗਏ।

ਐਸ ਪੀ ਨੇ ਮਸ਼ਕਰੀ ਕਰਦੇ ਇਸ ਬਾਰੇ ਲਿਖਿਆ ਕਿ ਭੂਤਾਂ ਵੋਟਾਂ ਪਾ ਗਈਆਂ , ਫ਼ਿਲਮੀ ਡਾਇਲਾਗ ਮਾਰੇ ਕਿ ਅੱਬ ਤੇਰਾ ਕਿਆ ਹੋਗਾ ਕਾਲੀਆ ਆਦਿ,ਪਰ ਜਦੋਂ ਕਚਿਹਰੀ ਵਿੱਚ ਗਵਾਈ ਹੋਈ ਤਾਂ ਸਾਡੇ ਵਕੀਲ ਨੇ ਹਰਜੀਤ ਨੂੰ ਪੁੱਛਿਆ ਕਿ ਤੂੰ ਡੀ ਐਮ ਵੀ ਦੀ ਰਿਪੋਰਟ ਦੇ ਹਵਾਲੇ ਨਾਲ ਕਿਹਾ ਹੈਕਿ 9 ਮਰੇ ਹੋਏ ਵਿਅਕਤੀ ਵੋਟ ਪਾ ਗਏ ਹਨ ਤਾਂ ਹਰਜੀਤ ਦਾ ਜੁਆਬ ਸੀ ‘ਹਾਂ’

ਦੂਜਾ ਸੁਆਲ ਵਕੀਲ ਨੇ ਪੁੱਛਿਆ ਕਿ ਤੈਨੂੰ ਇਹ ਨਹੀਂ ਪਤਾ ਕਿ ਅਸਲ ਵਿੱਚ ਇਹਨਾਂ ਦੀ ਕਦੋਂ ਮੌਤ ਹੋਈ ਤਾਂ ਇਹਦਾ ਜੁਆਬ ਸੀ ਕਿ ਇਹਠੀਕ ਹੈ। 

ਤੀਜਾ ਸੁਆਲ ਸੀ ਕਿ ਤੂੰ ਸਮਾਂ ਕੱਢ ਕੇ ਉਹਨਾਂ ਦੇ ਮਰਨ ਦੀ ਤਾਰੀਖ਼ ਦੇਖੀ ਤਾਂ ਇਹਦਾ ਜੁਆਬ ਸੀ ਨਹੀਂ ਮੈ ਨਹੀਂ ਦੇਖੀ। 

ਇਸਤੋ ਬਾਅਦ ਸਿੱਖ ਪੰਚਾਇਤ ਦੇ ਭਾਈ ਐਚ ਪੀ ਸਿੰਘ ਨੂੰ ਵਕੀਲ ਵੱਲੋਂ ਇਸ ਮੁੱਦੇ ਬਾਰੇ ਸੁਆਲ ਹੋਏ।ਭਾਈ ਐਚ ਪੀ ਸਿੰਘ ਨੇ ਕੋਰਟ ਨੂੰਦੱਸਿਆ ਕਿ ਇਹਨਾਂ 9 ਵਿਅਕਤੀਆਂ ਦੀ ਮੌਤ ਚੋਣਾਂ ਤੋਂ ਬਾਅਦ ਹੋਈ ਹੈ ਅਤੇ ਅਸੀਂ ਇਸ ਦੀ ਆਪ ਸ਼ਨਾਖ਼ਤ ਕੀਤੀ ਹੈ।ਉਹਨੇ ਨੇ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਉਹਨਾਂ ਵਿੱਚੋਂ ਪੰਜਾ ਦੀ ਆਖਰੀ ਅਰਦਾਸ ਵੀ ਗੁਰਦੂਆਰਾ ਸਾਹਿਬ ਫਰੀਮਾਂਟ ਹੋਈ ਹੈ।