ਗੁਰਦੁਆਰਾ ਫਰੀਮਾਂਟ  ਚੋਣਾਂ: ਸਿੱਖ ਪੰਚਾਇਤ ਵਲੋਂ ਗੁਰਮਤੇ ਰਾਹੀਂ ਪੰਜ ਉਮੀਦਵਾਰਾਂ ਦੀ ਚੋਣ 

ਗੁਰਦੁਆਰਾ ਫਰੀਮਾਂਟ  ਚੋਣਾਂ: ਸਿੱਖ ਪੰਚਾਇਤ ਵਲੋਂ ਗੁਰਮਤੇ ਰਾਹੀਂ ਪੰਜ ਉਮੀਦਵਾਰਾਂ ਦੀ ਚੋਣ 

ਅੰਮ੍ਰਿਤਸਰ ਟਾਈਮਜ਼ ਬਿਊਰੋ

ਫਰੀਮਾਂਟ:  ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਗੁਰਮਤੇ ਅਨੁਸਾਰ ਸਰਬ ਸੰਮਤੀ ਨਾਲ ਸਿੱਖ ਪੰਚਾਇਤ ਦੇ ਉਮੀਦਵਾਰ ਭਾਈ ਹਰਪ੍ਰੀਤ ਸਿੰਘ ਬੈਂਸ, ਬੀਬੀ ਸੁਰਿੰਦਰਜੀਤ ਕੌਰ, ਭਾਈ ਜਸਵੰਤ ਸਿੰਘ, ਭਾਈ ਰਾਜਿੰਦਰ ਸਿੰਘ ਅਤੇ ਭਾਈ ਜਸਪ੍ਰੀਤ ਸਿੰਘ ਅਟਵਾਲ ਚੁਣੇ ਗਏ ਹਨ। 

ਸਿੱਖ ਪੰਚਾਇਤ ਵੱਲੋ ਭਾਈਚਾਰਕ ਸਾਂਝ ਨੂੰ ਵਧਾਉਂਦੀਆਂ ਹੋਇਆ ਇਮਾਨਦਾਰੀ, ਸਰਬ-ਸੰਮਤੀ, ਅਤੇ ਪਾਰਦਰਸ਼ੀ ਵਾਲਾ ਮਾਹੌਲ ਸਿਰਜਕੇ ਨਵੇਂ ਚਿਹਰਿਆਂ ਨੂੰ ਸੇਵਾ ਕਰਨ ਲਈ ਵੱਧ ਤੋ ਵੱਧ ਉਤਸ਼ਾਹਤ ਕੀਤਾ ਜਾਂਦਾ ਰਿਹਾ ਹੈ ਅਤੇ ਭਵਿੱਖ ਵਿੱਚ ਵੀ ਕੀਤਾ ਜਾਂਦਾ ਰਹੇਗਾ। ਸਿੱਖ ਪੰਚਾਇਤ ਵਲੋਂ ਬੇਅ ਏਰੀਏ ਦੀ ਸਮੂਹ ਸੰਗਤ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਗੁਰਮਤੇ ਰਾਹੀਂ ਚੁਣੀ ਸਿੱਖ ਪੰਚਾਇਤ ਦੀ ਸਲੇਟ ਨੂੰ ਪੂਰਨ ਸਹਿਯੋਗ ਦੇ ਕੇ 12 ਮਾਰਚ 2023 ਨੂੰ ਵੱਧ ਤੋਂ ਵੱਧ ਵੋਟਾਂ ਪਾਕੇ ਕਾਮਯਾਬ ਕਰੋ।