ਭਾਰਤੀ ਵਿਗਿਆਨੀ ਨੇ ਕੋਵਿਡ ਨੂੰ ਰੋਕਣ ਲਈ ਐਂਟੀਵਾਇਰਲ ਥੈਰੇਪੀ ਟੀਆਈਪੀ ਕੀਤੀ ਵਿਕਸਿਤ

ਭਾਰਤੀ  ਵਿਗਿਆਨੀ ਨੇ ਕੋਵਿਡ ਨੂੰ ਰੋਕਣ ਲਈ ਐਂਟੀਵਾਇਰਲ ਥੈਰੇਪੀ ਟੀਆਈਪੀ ਕੀਤੀ ਵਿਕਸਿਤ

ਅੰਮ੍ਰਿਤਸਰ ਟਾਈਮਜ਼

ਸੈਨ ਫਰਾਂਸਿਸਕੋ : ਭਾਰਤੀ ਮੂਲ ਦੀ ਵਿਗਿਆਨੀ ਸੋਨਾਲੀ ਚਤੁਰਵੇਦੀ ਸਮੇਤ ਅਮਰੀਕੀ ਖੋਜਕਰਤਾਵਾਂ ਦੀ ਇੱਕ ਟੀਮ ਨੇ ਇੱਕ ਡੋਜ਼ ਇੰਟਰਨਾਜ਼ਲ ਥੈਰੇਪੀ ਵਿਕਸਿਤ ਕੀਤੀ ਹੈ ਜੋ ਨਾ ਸਿਰਫ਼ ਕੋਵਿਡ ਦੇ ਵੱਖ-ਵੱਖ ਰੂਪਾਂ ਦੇ ਲੱਛਣਾਂ ਨੂੰ ਘਟਾਉਂਦੀ ਹੈ, ਸਗੋਂ ਵਾਇਰਸ ਤੋਂ ਬਚਾਅ ਵੀ ਕਰਦੀ ਹੈ। ਅਧਿਐਨ ਦੇ ਨਤੀਜੇ ਪ੍ਰੋਸੀਡਿੰਗਜ਼ ਆਫ਼ ਦ ਨੈਸ਼ਨਲ ਅਕੈਡਮੀ ਆਫ਼ ਸਾਇੰਸਿਜ਼ ਵਿੱਚ ਪ੍ਰਕਾਸ਼ਿਤ ਕੀਤੇ ਗਏ ਹਨ। ਸੈਨ ਫਰਾਂਸਿਸਕੋ ਵਿੱਚ ਗਲੈਡਸਟੋਨ ਇੰਸਟੀਚਿਊਟ ਦੀ ਟੀਮ ਨੇ ਇਸ ਨੱਕ ਦੇ ਐਂਟੀਵਾਇਰਲ ਨੂੰ ਇੱਕ ਥੈਰੇਪਿਊਟਿਕ ਇੰਟਰਫੇਰਿੰਗ ਪਾਰਟੀਕਲ ਦਾ ਨਾਂ ਦਿੱਤਾ ਹੈ।ਵਿਗਿਆਨੀਆਂ ਨੇ ਕਿਹਾ ਕਿ ਟੀਆਈਪੀ ਨਾ ਸਿਰਫ਼ ਸੰਕਰਮਿਤ ਜੀਵਾਂ ਤੋਂ ਨਿਕਲਣ ਵਾਲੇ ਵਾਇਰਸ ਦੀ ਮਾਤਰਾ ਨੂੰ ਘਟਾ ਸਕਦਾ ਹੈ, ਸਗੋਂ ਇਸ ਦੇ ਫੈਲਣ ਨੂੰ ਵੀ ਸੀਮਤ ਕਰ ਸਕਦਾ ਹੈ। ਅਧਿਐਨ ਦੀ ਪਹਿਲੀ ਵਿਗਿਆਨੀ ਸੋਨਾਲੀ ਕਹਿੰਦੀ ਹੈ, 'ਸਾਡੀ ਜਾਣਕਾਰੀ ਅਨੁਸਾਰ, ਇਹ ਇਕੋ-ਇਕ-ਡੋਜ਼ ਐਂਟੀਵਾਇਰਲ ਹੈ ਜੋ ਨਾ ਸਿਰਫ ਕੋਵਿਡ -19 ਦੇ ਲੱਛਣਾਂ ਅਤੇ ਗੰਭੀਰਤਾ ਨੂੰ ਘਟਾਉਂਦਾ ਹੈ, ਬਲਕਿ ਵਾਇਰਸ ਦੇ ਫੈਲਣ ਤੋਂ ਵੀ ਰੋਕਦਾ ਹੈ।'