'ਬਲੈਕ ਫਰਾਈਡੇਅ' ਨੂੰ ਆਨ ਲਾਈਨ ਖਰੀਦਦਾਰੀ ਦਾ ਨਵਾਂ ਰਿਕਾਰਡ ਬਣਿਆ

'ਬਲੈਕ ਫਰਾਈਡੇਅ' ਨੂੰ ਆਨ ਲਾਈਨ ਖਰੀਦਦਾਰੀ ਦਾ ਨਵਾਂ ਰਿਕਾਰਡ ਬਣਿਆ

ਅੰਮ੍ਰਿਤਸਰ ਟਾਈਮਜ਼ ਬਿਊਰੋ

ਸੈਕਰਾਮੈਂਟੋ 27 ਨਵੰਬਰ (ਹੁਸਨ ਲੜੋਆ ਬੰਗਾ)-ਆਨ ਲਾਈਨ ਖਰੀਦਦਾਰੀ ਕਰਨ ਵਾਲਿਆਂ ਉਪਰ ਮਹਿੰਗਾਈ ਤੇ ਮੰਦੇ ਦਾ ਕੋਈ ਅਸਰ ਹੋਇਆ ਨਜਰ ਨਹੀਂ ਆ ਰਿਹਾ। ' ਬਲੈਕ ਫਰਾਈਡੇਅ' ਨੂੰ ਆਨ ਲਾਈਨ 9.12 ਅਰਬ ਡਾਲਰ ਦੀ ਰਿਕਾਰਡ ਖਰੀਦਦਾਰੀ ਹੋਈ ਜੋ ਪਿਛਲੇ ਸਾਲ ਦੀ ਤੁਲਨਾ ਵਿਚ 2.3% ਜਿਆਦਾ ਹੈ। ਇਹ ਖੁਲਾਸਾ ਅਡੋਬ ਵਿਸ਼ਲੇਸ਼ਣਕਾਰ ਨੇ ਕੀਤਾ ਹੈ। ਖਰੀਦਦਾਰਾਂ ਨੇ ਤਕਰੀਬਨ 48% ਆਨ ਲਾਈਨ ਖਰੀਦ ਸਮਾਰਟ ਫੋਨਾਂ ਰਾਹੀਂ ਕੀਤੀ ਜਦ ਕਿ ਪਿਛਲੇ ਸਾਲ 44% ਖਰੀਦ ਸਮਾਰਟ ਫੋਨਾਂ ਰਾਹੀਂ ਕੀਤੀ ਗਈ ਸੀ। ਜਿਆਦਾਤਰ ਖਰੀਦਦਾਰਾਂ ਨੇ ''ਹੁਣ ਖਰੀਦੋ ਅਦਾਇਗੀ ਬਾਅਦ ਵਿੱਚ'' ਸੇਵਾ ਦਾ ਲਾਭ ਉਠਾਇਆ।