ਵਾਸ਼ਿੰਗਟਨ ਵਿਚ ਵਿਦਿਆਰਥੀਆਂ ਦੇ ਸਾਹਮਣੇ ਸਕੂਲ ਬੱਸ ਦੇ ਡਰਾਈਵਰ ਦੀ ਹੱਤਿਆ

ਵਾਸ਼ਿੰਗਟਨ ਵਿਚ ਵਿਦਿਆਰਥੀਆਂ ਦੇ ਸਾਹਮਣੇ ਸਕੂਲ ਬੱਸ ਦੇ ਡਰਾਈਵਰ ਦੀ ਹੱਤਿਆ

ਅੰਮ੍ਰਿਤਸਰ ਟਾਈਮਜ਼

ਸੈਕਰਾਮੈਂਟੋ  (ਹੁਸਨ ਲੜੋਆ ਬੰਗਾ)ਪਾਸਕੋ (ਵਾਸ਼ਿੰਗਟਨ) ਵਿਚ ਐਲੀਮੈਂਟਰੀ ਸਕੂਲ ਦੇ ਵਿਦਿਆਰਥੀਆਂ ਸਾਹਮਣੇ ਸਕੂਲ ਬੱਸ ਡਰਾਈਵਰ ਦੀ ਹੱਤਿਆ ਕਰ ਦਿੱਤੀ ਗਈ। ਲੌਂਗਫੈਲੋ ਐਲੀਮੈਂਟਰੀ ਸਕੂਲ ਪਾਸਕੋ ਵਿਖੇ ਡਰਾਈਵਰ ਉਪਰ ਚਾਕੂ ਨਾਲ ਹਮਲਾ ਉਸ ਵੇਲੇ ਕੀਤਾ ਜਦੋਂ ਬੱਚੇ ਬੱਸ ਵਿਚ ਚੜ ਰਹੇ ਸਨ। ਪੁਲਿਸ ਅਨੁਸਾਰ ਹਮਲਾਵਰ ਨੇ ਬੱਸ ਵਿਚ ਵੜ ਕੇ ਡਰਾਈਵਰ ਉਪਰ ਚਾਕੂ ਨਾਲ ਕਈ ਵਾਰ ਕੀਤੇ। ਸ਼ੱਕੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਕ ਹੋਰ ਰਿਪੋਰਟ ਅਨੁਸਾਰ  ਡਰਾਈਵਰ ਉਪਰ ਹਮਲਾ ਉਸ ਵੇਲੇ ਕੀਤਾ ਗਿਆ ਜਦੋਂ ਉਹ ਬੱਚਿਆਂ ਨੂੰ ਘਰ ਛੱਡਣ ਜਾ ਰਿਹਾ ਸੀ। ਹਮਲੇ ਉਪਰੰਤ ਡਰਾਈਵਰ ਦਾ ਬੱਸ ਉਪਰ ਨਿਯੰਤਰਣ ਨਹੀਂ ਰਿਹਾ। ਪੁਲਿਸ ਅਨੁਸਾਰ ਇਸ ਘਟਨਾ ਵਿਚ ਕੋਈ ਵੀ ਬੱਚਾ ਜ਼ਖਮੀ ਨਹੀਂ ਹੋਇਆ ਹੈ।