ਅਮਰੀਕਾ ਇਸ ਗੱਲ ਦੀ ਛਾਣਬੀਨ ਕਰੇ ਕਿ ਸਿੱਖਾਂ ਨੂੰ ਮਾਰਨ ਵਾਲੇ ਕਾਤਲਾਂ ਦੇ ਵਕੀਲਾਂ ਦੇ ਖਰਚ ਇੰਡੀਆਂ ਹਕੂਮਤ ਵੱਲੋਂ ਕੌਣ ਭੁਗਤਾਨ ਕਰ ਰਿਹਾ ਹੈ ? : ਮਾਨ

ਅਮਰੀਕਾ ਇਸ ਗੱਲ ਦੀ ਛਾਣਬੀਨ ਕਰੇ ਕਿ ਸਿੱਖਾਂ ਨੂੰ ਮਾਰਨ ਵਾਲੇ ਕਾਤਲਾਂ ਦੇ ਵਕੀਲਾਂ ਦੇ ਖਰਚ ਇੰਡੀਆਂ ਹਕੂਮਤ ਵੱਲੋਂ ਕੌਣ ਭੁਗਤਾਨ ਕਰ ਰਿਹਾ ਹੈ ? : ਮਾਨ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਨਵੀਂ ਦਿੱਲੀ, 21 ਜੂਨ (ਮਨਪ੍ਰੀਤ ਸਿੰਘ ਖਾਲਸਾ):- “ਜੋ ਇੰਡੀਅਨ ਹੁਕਮਰਾਨਾਂ ਅਤੇ ਇਥੋ ਦੀਆਂ ਏਜੰਸੀਆ ਆਈ.ਬੀ, ਰਾਅ ਦੇ ਮੁੱਖੀ ਰਵੀ ਸਿਨ੍ਹਾ, ਮਿਲਟਰੀ ਇੰਨਟੈਲੀਜੈਸ, ਗ੍ਰਹਿ ਵਿਭਾਗ, ਵਿਦੇਸ਼ ਵਿਭਾਗ, ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਅਤੇ ਰਾਅ ਦੇ ਸਾਬਕਾ ਮੁੱਖੀ ਸੰਮਤ ਗੋਇਲ, ਐਨ.ਆਈ.ਏ. ਵੱਲੋ ਸਾਂਝੇ ਤੌਰ ਤੇ ਆਜਾਦੀ ਚਾਹੁੰਣ ਵਾਲੇ ਸਰਗਰਮ ਉਨ੍ਹਾਂ ਸਿੱਖਾਂ ਜੋ ਵਿਦੇਸ਼ਾਂ ਵਿਚ ਵੱਸਦੇ ਹਨ ਅਤੇ ਇੰਡੀਆ ਵਿਚ ਵੱਸਦੇ ਹਨ, ਉਨ੍ਹਾਂ ਨੂੰ ਕਤਲ ਕਰਵਾਉਣ ਵਾਲੇ ਕਾਤਲਾਂ ਦੇ ਵਕੀਲਾਂ ਦੇ ਖਰਚ ਕਿਥੋ ਹੋ ਰਿਹਾ ਹੈ ਅਤੇ ਕੌਣ ਕਰ ਰਿਹਾ ਹੈ, ਫਿਰ ਖੁਦ-ਬ-ਖੁਦ ਇਹ ਸੱਚ ਸਾਹਮਣੇ ਆ ਜਾਵੇਗਾ ਕਿ ਜੋ ਤਾਕਤ ਜਾਂ ਏਜੰਸੀਆਂ ਇਨ੍ਹਾਂ ਕਾਤਲਾਂ ਨੂੰ ਖਰਚ ਪ੍ਰਦਾਨ ਕਰ ਰਹੀਆ ਹਨ, ਉਸ ਲਈ ਇੰਡੀਆ ਦੇ ਹੁਕਮਰਾਨ ਹੀ ਦੋਸ਼ੀ ਪਾਏ ਜਾਣਗੇ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਕੁਝ ਲੰਮੇ ਸਮੇ ਤੋ ਵਿਦੇਸ਼ਾਂ ਵਿਚ ਵੱਸਣ ਵਾਲੇ ਸਿੱਖਾਂ ਤੇ ਇੰਡੀਆ ਵਿਚ ਵੱਸਣ ਵਾਲੇ ਆਜਾਦੀ ਚਾਹੁੰਣ ਵਾਲੇ ਸਿੱਖਾਂ ਨੂੰ ਇੰਡੀਆ ਵੱਲੋ ਸਾਜਸੀ ਢੰਗ ਨਾਲ ਮਾਰ ਦੇਣ ਦੀਆਂ ਕਾਰਵਾਈਆ ਦੀ ਨਿਰਪੱਖਤਾ ਨਾਲ ਛਾਣਬੀਨ ਕਰਨ ਅਤੇ ਇਨ੍ਹਾਂ ਕਾਤਲਾਂ ਨੂੰ ਖਰਚ ਦੇਣ ਅਤੇ ਵਕੀਲਾਂ ਦੇ ਖਰਚਾਂ ਦੇ ਵੇਰਵਿਆ ਦੀ ਜਾਂਚ ਕਰਨ ਦੀ ਅਮਰੀਕਾ ਸਰਕਾਰ ਨੂੰ ਮਨੁੱਖੀ ਅਧਿਕਾਰਾਂ ਦੇ ਬਿਨ੍ਹਾਂ ਤੇ ਸੰਜ਼ੀਦਾ ਅਪੀਲ ਕਰਦੇ ਹੋਏ ਜਾਹਰ ਕੀਤੇ । ਉਨ੍ਹਾਂ ਕਿਹਾ ਕਿ ਅਮਰੀਕਾ ਨੇ ਸੰਬੰਧਤ ਦੋਸ਼ੀ ਨੂੰ ਚੈਕੋਸਲਵਾਕੀਆ ਤੋਂ ਹਵਾਲਗੀ ਸੰਧੀ ਅਧੀਨ ਸ. ਗੁਰਪਤਵੰਤ ਸਿੰਘ ਪੰਨੂ ਨੂੰ ਮਾਰਨ ਦੀ ਸਾਜਿਸ ਦੇ ਅੰਤ ਤੱਕ ਪਹੁੰਚਣ ਲਈ ਹੀ ਅਮਰੀਕਾ ਵਿਖੇ ਲਿਆਂਦਾ ਹੈ । ਜੋ ਆਪਣੇ-ਆਪ ਵਿਚ ਇਕ ਕੌਮਾਂਤਰੀ ਪੱਧਰ ਦਾ ਪ੍ਰਤੱਖ ਸਬੂਤ ਹੈ । ਉਨ੍ਹਾਂ ਕਿਹਾ ਕਿ ਜੋ ਅਮਰੀਕਨ ਨਾਗਰਿਕ ਸ. ਗੁਰਪਤਵੰਤ ਸਿੰਘ ਪੰਨੂ ਨੂੰ ਮਾਰਨ ਦੀ ਸਾਜਿਸ ਨੂੰ ਨੇਪਰੇ ਚਾੜਨ ਲਈ ਗ੍ਰਿਫਤਾਰ ਕੀਤੇ ਗਏ ਨਿਖਲ ਗੁਪਤਾ ਦੇ ਪਰਿਵਾਰਿਕ ਮੈਬਰਾਂ ਤੇ ਮਾਪਿਆ ਨੇ ਇੰਡੀਅਨ ਹੁਕਮਰਾਨਾਂ ਤੋ ਉਸਦੀ ਅਮਰੀਕਨ ਕਾਨੂੰਨ ਤੋ ਖੁਲਾਸੀ ਲਈ ਜੋ ਮਦਦ ਮੰਗੀ ਹੈ, ਉਸ ਤੋ ਪ੍ਰਤੱਖ ਸਾਬਤ ਹੋ ਜਾਂਦਾ ਹੈ ਕਿ ਦੋਸ਼ੀ ਨਿਖਲ ਗੁਪਤਾ ਨੂੰ ਇਸ ਮੰਦਭਾਵਨਾ ਭਰੇ ਮਿਸਨ ਨੂੰ ਸਫਲ ਕਰਨ ਲਈ ਜੋ ਖਰਚ ਉਪਲੱਬਧ ਕਰਵਾਏ ਗਏ ਹਨ ਅਤੇ ਉਸਦੇ ਵਕੀਲਾਂ ਤੇ ਜੋ ਖਰਚ ਹੋ ਰਿਹਾ ਹੈ, ਉਹ ਆਈ.ਬੀ ਅਤੇ ਰਾਅ ਦੀਆਂ ਏਜੰਸੀਆ ਦੇ ਗੁਪਤ ਫੰਡ ਵਿਚੋ ਹੀ ਹੋ ਰਿਹਾ ਹੈ । ਜਿਸ ਨਾਲ ਸਾਡੇ ਸਿੱਖਾਂ ਦੇ ਕਾਤਲਾਂ ਦਾ ਸੱਚ ਖੁਦ-ਬ-ਖੁਦ ਦੁਨੀਆ ਸਾਹਮਣੇ ਆ ਜਾਂਦਾ ਹੈ । ਇਥੇ ਇਹ ਵੀ ਵਰਨਣ ਕਰਨਾ ਜਰੂਰੀ ਹੈ ਨਿਖਲ ਗੁਪਤਾ ਨੂੰ ਭੇਜੇ ਜਾਣ ਵਾਲੇ ਖਰਚ ਹਿੰਦੂ ਸਟੇਟ ਦੀ ਵਸਿੰਗਟਨ ਡੀਸੀ ਵਿਖੇ ਸਥਾਪਿਤ ਅੰਬੈਸੀ ਰਾਹੀ, ਰਾਅ ਦੇ ਮੁੱਖੀ ਸ੍ਰੀ ਰਵੀ ਸਿਨ੍ਹਾ ਅਤੇ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਰਾਹੀ ਉਨ੍ਹਾਂ ਗੁਪਤ ਫੰਡਾਂ ਵਿਚੋਂ ਭੇਜੇ ਜਾ ਰਹੇ ਹਨ ਜਿਨ੍ਹਾਂ ਦਾ ਕਦੀ ਵੀ ਕਿਸੇ ਵੀ ਪ੍ਰਕਿਰਿਆ ਰਾਹੀ ਆਡਿਟ ਹੀ ਨਹੀ ਹੁੰਦਾ ।