ਅਮਰੀਕਾ ਵਿੱਚ ਸਿੱਖ ਬਜ਼ੁਰਗ ’ਤੇ ਹੋਏ ਹਮਲੇ ਦੇ ਮਾਮਲੇ ਵਿਚ  ਪੁਲਿਸ  ਨੇ ਕੀਤੀ ਦੂਜੀ ਗ੍ਰਿਫਤਾਰੀ 

ਅਮਰੀਕਾ ਵਿੱਚ ਸਿੱਖ ਬਜ਼ੁਰਗ ’ਤੇ ਹੋਏ ਹਮਲੇ ਦੇ ਮਾਮਲੇ ਵਿਚ  ਪੁਲਿਸ  ਨੇ ਕੀਤੀ ਦੂਜੀ ਗ੍ਰਿਫਤਾਰੀ 

ਅੰਮ੍ਰਿਤਸਰ ਟਾਈਮਜ਼ ਬਿਊਰੋ

ਨਿਊਯਾਰਕ: 19 ਸਾਲਾਂ ਇਸ ਨੌਜਵਾਨ ਨੇ ਤਿੰਨ ਸਿੱਖਾਂ ਉੱਪਰ ਜਾਨਲੇਵਾ ਹਮਲਾ ਕੀਤਾ ਸੀ ਜਿਨ੍ਹਾਂ ਵਿੱਚ ਇੱਕ ਬਜ਼ੁਰਗ ਵੀ ਸ਼ਾਮਿਲ ਹਨ, ਜੋ ਭਾਰਤ ਤੋਂ ਟੂਰਿਸਟ ਵੀਜ਼ਾ 'ਤੇ ਅਮਰੀਕਾ ਗਏ ਸਨ। ਡਗਲਸ ਨੇ 3 ਅਪਰੈਲ ਨੂੰ ਲੈਫਰਟਜ਼ ਬਾਓਲੇਵਰਡ ਤੇ 95 ਐਵੇਨਿਊ ਨੇੜੇ ਬਿਨਾਂ ਕਿਸੇ ਭੜਕਾਹਟ ਤੋਂ 70 ਸਾਲਾ ਨਿਰਮਲ ਸਿੰਘ ਤੇ ਹਮਲਾ ਕਰਦਿਆਂ ਉਸ ਦੇ ਮੂੰਹ ਤੇ ਘਸੁੰਨ ਮਾਰਿਆ ਸੀ। ਹਮਲਾਵਰ ਮਗਰੋਂ ਪੈਦਲ ਹੀ ਉਥੋਂ ਭੱਜ ਗਿਆ। ਨਿਊਯਾਰਕ ਪੁਲੀਸ ਵਿਭਾਗ ਦੇ ਨਫ਼ਰਤੀ ਅਪਰਾਧ ਟਾਸਕ ਫੋਰਸ ਵੱਲੋਂ ਘਟਨਾ ਦੀ ਜਾਂਚ ਕੀਤੀ ਜਾ ਰਹੀ ਸੀ। ਨਿਰਮਲ ਸਿੰਘ ਸੈਰ-ਸਪਾਟੇ ਲਈ ਅਮਰੀਕਾ ਆਇਆ ਸੀ ਤੇ ਉਹ ਇਥੇ ਕਲਚਰਲ ਸੈਂਟਰ ਵਿੱਚ ਰਹਿ ਰਿਹਾ ਸੀ। ਹਮਲੇ ਵਿੱਚ ਉਸ ਦੀ ਨੱਕ ਦੀ ਹੱਡੀ ਟੁੱਟ ਗਈ ਤੇ ਮੂੰਹ ਤੇ ਨੀਲ ਪੈ ਗਏ ਸਨ। ਇਸ ਹਮਲੇ ਦੀ ਰਿਕਾਰਡਿੰਗ ਸੀਸੀਟੀਵੀ ਵਿੱਚ ਰਿਕਾਰਡ ਹੋ ਗਈ ਸੀ।ਨਿਰਮਲ ਸਿੰਘ ਉੱਪਰ ਹਮਲੇ ਤੋਂ ਬਾਅਦ ਉਸ ਨੇ 12 ਅਪ੍ਰੈਲ ਨੂੰ ਉਸੇ ਜਗ੍ਹਾ ਦੇ ਨਜ਼ਦੀਕ ਦੋ ਹੋਰ ਸਿੱਖਾਂ ਉਪਰ ਹਮਲਾ ਕੀਤਾ ਸੀ।ਨਿਊਯਾਰਕ ਸਿਟੀ ਦੇ ਪੁਲਿਸ ਕਮਿਸ਼ਨਰ ਵੱਲੋਂ ਇਸ ਗ੍ਰਿਫ਼ਤਾਰੀ ਦੀ ਪੁਸ਼ਟੀ ਕੀਤੀ ਗਈ ਹੈ।ਮੁਲਜ਼ਮ ਹਮਲੇ ਤੋਂ ਬਾਅਦ ਪੈਦਲ ਘਟਨਾ ਵਾਲੀ ਜਗ੍ਹਾ ਤੋਂ ਨਿਕਲਦਾ ਨਜ਼ਰ ਆਇਆ ਸੀ । ਜ਼ਖ਼ਮੀ ਨਿਰਮਲ ਸਿੰਘ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਈਆਂ ਸਨ।

ਬੀਤੇ ਵੀਰਵਾਰ ਨੂੰ ਵਰਨੋਨ ਡਾਗਲਾਸ ਨੂੰ ਬਰੁਕਲਿਨ ਤੋਂ ਗ੍ਰਿਫ਼ਤਾਰ ਕੀਤਾ ਗਿਆ ਅਤੇ ਉਸ ਉੱਪਰ ਲੁੱਟ,ਨਸਲਵਾਦ ਅਤੇ ਉਤਪੀੜਨ ਵਰਗੀਆਂ ਕਈ ਧਾਰਾਵਾਂ ਲਗਾਈਆਂ ਗਈਆਂ ਹਨ।ਅਮਰੀਕਾ ਵਿੱਚ ਮੌਜੂਦ ਭਾਰਤੀ ਦੂਤਾਵਾਸ ਵੱਲੋਂ ਵੀ ਸਿੱਖਾਂ ਉੱਪਰ ਹਮਲੇ ਦੀ ਨਿਖੇਧੀ ਕੀਤੀ ਗਈ ਸੀ।ਹਮਲੇ ਤੋਂ ਬਾਅਦ ਨਿਰਮਲ ਸਿੰਘ ਭਾਰਤ ਵਾਪਸ ਆ ਗਏ ਸਨ।ਰਿਪੋਰਟ ਮੁਤਾਬਕ  ਇਕ ਹੋਰ ਮਸ਼ਕੂਕ ਹੇਜ਼ੇਕਿਆ ਕੋਲੇਮਨ ਨੂੰ ਪਹਿਲਾਂ ਗ੍ਰਿਫਤਾਰ ਕਰ ਲਿਆ ਗਿਆ ਸੀ।।