ਡੰਪ ਟਰੱਕ ਹੇਠਾਂ ਫੱਸਣ ਕਾਰਨ ਜਿਲ੍ਹਾ ਕਪੂਰਥਲਾ ਦੇ ਪਿੰਡ ਟਿੱਬਾ ਦੇ ਇਕ ਨੋਜਵਾਨ ਦੀ ਕੈਨੇਡਾ ਚ’ ਮੌਤ 

ਡੰਪ ਟਰੱਕ ਹੇਠਾਂ ਫੱਸਣ ਕਾਰਨ ਜਿਲ੍ਹਾ ਕਪੂਰਥਲਾ ਦੇ ਪਿੰਡ ਟਿੱਬਾ ਦੇ ਇਕ ਨੋਜਵਾਨ ਦੀ ਕੈਨੇਡਾ ਚ’ ਮੌਤ 

ਅੰਮ੍ਰਿਤਸਰ ਟਾਈਮਜ਼ 

ਨਿਊਯਾਰਕ/ ਬਰੈਂਪਟਨ (ਰਾਜ ਗੋਗਨਾ/ ਕੁਲਤਰਨ ਪਧਿਆਣਾ)ਬੀਤੇਂ ਦਿਨ ਸ਼ਨੀਵਾਰ ਦੀ ਸਵੇਰ ਨੂੰ ਕੈਨੇਡਾ ਦੇ ਵਸਾਗਾ ਬੀਚ ਦੇ ਲਾਗੇ ਕਲੀਅਰਵਿਉ ਟਾਉਨਸ਼ਿਪ ਦੇ  ਹੂਰਨੀਆ ਵੈਸਟ  ਦੇ ਅਧੀਨ ਹਾਈਵੇ- 26 ਤੇ ਇਕ ਕੰਮ ਕਰਨ ਵਾਲੀ ਵਰਕਸ਼ਾਪ ਤੇ ਇਕ ਪੰਜਾਬੀ ਮੂਲ ਦੇ ਨੋਜਵਾਨ ਦੇ ਡੰਪ ਟਰੱਕ ਹੇਠਾਂ ਫੱਸਣ ਕਾਰਨ ਵਾਪਰੇ ਭਿਆਨਕ ਹਾਦਸੇ ਦੇ ਕਾਰਨ ਬਰੈਂਪਟਨ ਦੇ 28 ਸਾਲਾਂ ਪੰਜਾਬੀ ਨੋਜਵਾਨ ਅਮਨਦੀਪ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਜਾਣ ਦੀ ਇਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਇਸ ਮਾਮਲੇ ਦੀ ਉਨਟਾਰੀਓ ਪ੍ਰੋਵਿਨਸ਼ਨਿਲ ਪੁਲਿਸ ਅਤੇ ਉਨਟਾਰੀਓ ਦੀ ਲੇਬਰ ਮਨਿਸਟਰੀ ਜਾਂਚ ਕਰ ਰਹੀ ਹੈ। ਮ੍ਰਿਤਕ 4 ਸਾਲ ਪਹਿਲੇ ਕੈਨੇਡਾ ਚਆਇਆ ਸੀ।ਖਬਰ ਮੁਤਾਬਕ ਮ੍ਰਿਤਕ ਨੋਜਵਾਨ ਅਮਨਦੀਪ ਸਿੰਘ ਦਾ ਪਿਛੋਕੜ ਸੂਬਾ ਪੰਜਾਬ ਦੇ ਜਿਲ੍ਹਾ ਕਪੂਰਥਲਾ ਦੇ  ਪਿੰਡ ਟਿੱਬਾ ਦੇ ਨਾਲ ਸੀ। ਅਤੇ ਉਹ ਕਬੱਡੀ ਦਾ ਇਕ ਨਾਮਵਰ  ਖਿਡਾਰੀ ਵੀ ਸੀ। ਅਤੇ ਕੈਨੇਡਾ ਦੀ ਟੀਮ ਵੱਲੋ ਵੀ ਕਬੱਡੀ ਖੇਡਦਾ ਸੀ।