ਸਤਿੰਦਰ ਸਰਤਾਜ ਦਾ ਸੱਭਿਆਚਾਰਿਕ ਸਮਾਗਮ ਸਰੋਤਿਆਂ ਨੂੰ ਕੀਲ ਗਿਆ

ਸਤਿੰਦਰ ਸਰਤਾਜ ਦਾ ਸੱਭਿਆਚਾਰਿਕ ਸਮਾਗਮ ਸਰੋਤਿਆਂ ਨੂੰ ਕੀਲ ਗਿਆ

ਅੰਮ੍ਰਿਤਸਰ ਟਾਈਮਜ਼

 ਮੈਰੀਲੈਡ -( ਸੁਰਿੰਦਰ ਗਿੱਲ) ਲੰਬੇ ਸਮੇ ਤੇ ਉਡੀਕ ਸੀ ਕਿ ਕੋਈ ਐਸਾ ਸ਼ੋ ਕਰਵਾਇਆ ਜਾਵੇ।ਜਿਸ ਨਾਲ ਹਾਜ਼ਰੀ ਝੂੰਮ ਉੱਠੇ।ਕਿਉਂਕਿ ਕਰੋਨਾ ਦੀ ਬਿਮਾਰੀ ਨੇ ਜਿੱਥੇ ਸਭ ਨੂੰ ਮਾਯੂਸ ਕਰ ਦਿੱਤਾ ਸੀ।ਹਰ ਕੋਈ ਉਤਾਵਲਾ ਸੀ ਕਿ ਸੰਗਤਾ ਨੂੰ entertain ਕੀਤਾ ਜਾਵੇ। ਜਿਸ ਲਈ ਮਹਿਤਾਬ ਸਿੰਘ ਕਾਹਲੋ ਦੀ ਟੀਮ ਨੇ ਸਤੇੰਦਰ ਸਰਤਾਜ ਸੂਫ਼ੀ ਗਾਇਕ ਬਾਦਸ਼ਾਹ ਨੂੰ ਮੈਰੀਲੈਡ ਦੇ ਸਰੋਤਿਆਂ ਦੇ ਰੂਬਹੂ ਕੀਤਾ।ਜਿਸ ਨੂੰ ਸਪਾਸਰ ਸਿੱਖਸ ਆਫ ਯੂ ਐਸ ਏ ਤੇ ਪੰਜਾਬੀ ਕਲੱਬ ਮੈਰੀਲੈਡ ਦੇ ਸਾਂਝੇ ਉਪਰਾਲੇ ਨਾਲ ਇਹ ਕੰਨਸੈਟ ਪੇਸ਼ ਕੀਤਾ।


ਸਟੇਜ ਸੰਚਾਲਨ ਨੂੰ ਬਾਖੂਬ ਨਿਭਾਉਂਦੇ ਡਾਕਟਰ ਸੁਰਿੰਦਰ ਗਿੱਲ ਨੇ ਜਿਉਂ ਹੀ ਸੁਰਾਂ ਦੇ ਬਾਦਸ਼ਾਹ ਸਤਿੰਦਰ ਸਰਤਾਜ ਨੂੰ ਮਿਊਜ਼ੀਸ਼ਨਾ ਨਾਲ ਸੱਦਾ ਦਿੱਤਾ ਤਾ ਹਾਲ ਤਾੜੀਆਂ ਸੀਟੀਆਂ ਨਾਲ ਗੂੰਜ ਉੱਠਿਆ । ਜਿੱਥੇ ਪਹਿਲਾ ਗੀਤ ਹੀ ਉਹਨਾਂ ਪਰਵਾਸੀਆਂ ਨੂੰ ਸਮਰਪਿਤ ਕਰਕੇ ਹਾਜ਼ਰੀਨ  ਦੇ ਮੰਨ ਜਿੱਤੇ।ਜਿਸਨੇ ਚਿਹਰਿਆਂ ਦੀ ਲਾਲੀ ਨੂੰ ਹੋਰ ਰੰਗਤ ਬਖ਼ਸ਼ ਦਿੱਤੀ।
 ਇਰਸ਼ਾਦ, ਮੁਕੱਰਰ ਉਪਰੰਤ ਮੁਸ਼ਿਹਰਾ ਗੀਤ ਨਾਲ ਹਾਜਰੀਨ ਨੂੰ ਰੂਹ ਦੀ ਖ਼ੁਰਾਕ ਦਿੱਤੀ।ਜਿੱਥੇ ਗੀਤਾ ਦੀ ਝੜੀ ਲਗਾਈ,ਜਿਸ ਵਿੱਚ ਅੰਕਿਤ ਗੀਤਾ ਵਿੱਚ ਦਿਲਾਂ ਨੇ ਮੁਸ਼ਹਿਰਾ ਸਜਾਇਆ,ਸਾਈ ਵੇ ਸਾਈ ਸਾਡੀ ਫ਼ਰਿਆਦ ਤੇਰੇ ਤਾਈ, ਪਹਿਲੀ ਕਿੱਕ ਤੇ ਸਟ੍ਰਾਟ ਮੇਰਾ ਯਾਮਾ,ਸਜਣ ਰਾਜੀ ਹੋ ਜਾਵੇ ਫਿਰ ਵੀ ਰੋਲਾ ਨਹੀਂ ਪਾਈਦਾ ਪਾਗਲਾਬੋਲੀਆਂ  ਦੇ ਨਾਲ ਖ਼ੂਬ ਭੰਗੜਾ ਪਾਇਆ। ਨੋਜਵਾਨਾ ਤੇ ਮੁਟਿਆਰਾਂ ਨੇ ਅਪਨੀ ਸਾਰੀ ਸ਼ਕਤੀ, ਝੁੰਮਰ,ਜੁਗਨੀ,ਮਿਰਜ਼ਾ ਤੇ ਲੁੱਡੀ ਦੇ ਤਾਲ ਨਾਲ ਅਪਨੇ ਲੋਕ ਨਾਚ ਦਾ। ਖ਼ੂਬ ਪ੍ਰਗਟਾਵਾ ਕੀਤਾ ਗਿਆ ।
 ਸਤਿੰਦਰ ਸਰਤਾਜ ਚਿਮਟੇ ਦਾ ਮਾਹਿਰ ਤੇ ਡਫਲੀ ਦਾ ਸ਼ੋਕੀਨ ਜਿੱਥੇ ਸੁਰ ਤਾਲ ਦੀ ਮਹਿਮਾ ਖਿਲਾਰ ਗਿਆ ,ਉੱਥੇ ਹਾਰਮੋਨੀਅਮ ਨੂੰ ਵੀ ਸੁਰਾਂ ਨਾਲ ਹਿਲਾ ਗਿਆ।ਇਸ ਗਾਇਕ ਨੇ ਹਾਜ਼ਰੀਨ ਨੂੰ ਕੀਲ ਕੇ ਬਿਠਾਈ ਰੱਖਿਆ। ਇਕ ਹੋਰ ,ਇਕ ਹੋਰ ਦੀ ਅਵਾਜ ਆਖ਼ਰ ਤੱਕ ਗੂੰਜਦੀ ਰਹੀ। ਪਰ ਮਾਂ ਜਾਇਆ ਹਰੇਕ ਨੂੰ ਖੁਸ਼ ਕਰਦਾ ਗਿਆ। ਜਿਸ ਦੀ ਮਹਿਮਾ ਕਈ ਦਿਨ ਅਮਰੀਕਾ ਦੇ ਸ਼ਹਿਰਾਂ ਵਿੱਚ ਗੂੰਜੇਗੀ।


 ਸਿੱਖਸ ਆਫ ਯੂ ਐਸ ਏ ਦੇ ਚੇਅਰਮੈਨ ਦੀ ਅਗਵਾਈ ਵਿੱਚ ਸਤਿੰਦਰ ਸਰਤਾਜ ਨੂੰ ਸਾਈਟੇਸ਼ਨ ਸਰਟੀਫਿਕੇਟ ਰਾਹੀ ਸਨਮਾਨਿਤ ਕੀਤਾ। ਇਹ ਸਨਮਾਨ ਪ੍ਰਵਿੰਦਰ ਸਿੰਘ ਹੈਪੀ ਚੇਅਰਮੈਨ , ਗੁਰਪ੍ਰੀਤ ਸਿੰਘ ਸੰਨੀ ਉਪ ਪ੍ਰਧਾਨ ਤੇ ਡਾਕਟਰ ਸੁਰਿੰਦਰ ਸਿੰਘ ਗਿੱਲ ਜਨਰਲ ਸਕੱਤਰ ,ਗੁਰਦਿਆਲ ਸਿੰਘ ਭੁੱਲਾ, ਤੇ ਸਮੁੱਚੀ ਟੀਮ ਨੇ ਭੇਟ ਕੀਤਾ ਸੀ। ਇਸੇ ਤਰਾਂ ਪੰਜਾਬੀ ਕਲੱਬ ਮੈਰੀਲੈਡ ਦੇ ਫਾਊਡਰ ਕੇ ਕੇ ਸਿਧੂ, ਜਿੰਦਰਪਾਲ ਸਿੰਘ ਬਰਾੜ ਪ੍ਰਧਾਨ,ਗੁਰਦੇਬ ਸਿੰਘ ,ਅਜੀਤ ਸਿੰਘ ਸ਼ਾਹੀ,ਕਿਰਨਦੀਪ ਸਿੰਘ ਭੋਲੇ ਆਦਿ ਵਲੋ  ਸ਼ਾਮਲ ਹੋ ਕੇ ਸਤਿੰਦਰ ਸਰਤਾਜ ਨੂੰ ਮਾਣ ਸਨਮਾਨ ਦਿੱਤਾ ਗਿਆ।
 ਮਹਿਤਾਬ ਸਿੰਘ ਕਾਹਲੋ ਤੇ ਗੁਰਚਰਨ ਸਿੰਘ ਸਾਬਕਾ ਵੱਲਡ ਬੈਂਕ ਅਫਸਰ ਵੱਲੋਂ ਉੱਘੇ ਅਮਰੀਕਾ ਦੇ ਸਿੱਖਾਂ ਤੇ ਛਪੀ ਕਿਤਾਬ ਭੇਟ ਕਰਕੇ ਸਤਿੰਦਰ ਸਰਤਾਜ ਨੂੰ ਮਾਣ ਬਖ਼ਸ਼ਿਆ ਗਿਆ ਹੈ।
 ਸਮੁੱਚਾ ਸਮਾਗਮ ਸੂਫ਼ੀ ਰੰਗਾ ਦੇ ਨਾਲ ਨਾਲ ਸਭਿਅਕ ਗੀਤਾ ਦੀ ਝੜੀ ਰਾਹੀ  ਹਰੇਕ ਦਾ ਦਿਲ ਟੁੰਬ ,ਸਾਡੀ ਵਿਰਾਸਤ ਤੇ ਪੇਂਡੂ ਮਾਹੋਲ ਨੂੰ ਚਾਰ ਚੰਨ ਸਰਤਾਜ ਲਗਾ ਗਿਆ। ਜੋ ਤਾਰੀਫ਼ ਵਜੋ ਹਾਜ਼ਰੀਨ ਨੂੰ ਵੀ ਗੀਤਾ ਰਾਹੀ ਚਿੱਤ ਕਰ ਗਿਆ। ਕਿਸਾਨ ਦਾ ਪੁੱਤ ਕਿਸਾਨੀ ਨੂੰ ਗੀਤਾ ਨਾਲ ਮਜ਼ਬੂਤ ਕਰ ਅਪਨੀ ਜ਼ਿੰਦਗੀ ਦੇ ਪਲਾ ਦੀ ਦਾਸਤਾਨ ਸੁਣਾ ਗਿਆ।ਸਮੁੱਚਾ ਕੰਨਸੈਟ ਕਾਬਲੇ ਤਾਰੀਫ਼ ਹੋ ਨਿਬੇੜਿਆ । ਜਿਸ ਨੂੰ ਜਸਮੀਤ ਸਿੰਘ ਚੇਲੇ ਵੱਲੋਂ ਦਿੱਤੀ ਯੋਗ ਅਗਵਾਈ ਦੀ ਝਲਕ ਵੀ ਨਜ਼ਰ ਆ ਰਹੀ ਸੀ। ਕੁਝ ਇਕ ਮੁਟਿਆਰਾਂ ਨੇ ਸਤਿੰਦਰ ਸਰਤਾਜ ਨੂੰ ਤਸਵੀਰੀ ਤੋਹਫ਼ੇ ਭੇਟ ਕਰਕੇ ਵਾਹ ਵਾਹ ਖੱਟੀ ਹੈ।
ਆਸ ਹੈ ਕਿ ਸੱਭਿਆਚਾਰ ਪ੍ਰੋਗਰਾਮ ਮੈਰੀਲੈਡ ਵਿੱਚ ਹਰ ਮਹੀਨੇ ਵੇਖਣ ਨੂੰ ਮਿਲਣਗੇ।ਪਰ ਸਤਿੰਦਰ ਸਰਤਾਜ ਦਾ ਇਹ ਪ੍ਰੋਗਰਾਮ  ਜੋ ਪੰਜਾਬ, ਪੰਜਾਬੀ ਤੇ ਪੰਜਾਬੀਅਤ ਨੂੰ ਮਜ਼ਬੂਤ ਜਰਨ ਦੇ ਨਾਲ ਸਾਡੀ ਵਿਰਾਸਤ ਤੇ ਸਦਭਾਵਨਾ ਦਾ ਚਾਨਣ ਵੀ ਹਰ ਘਰ ਪਹੁੰਚਾਵੇਗਾ।ਸਮੁੱਚੇ ਸਮਾਗਮ ਨੂੰ ਕੈਮਰਾ ਬੰਦ ਕਰਨ ਵਿੱਚ ਕੁਲਵਿੰਦਰ ਸਿਘ ਫਲੋਰਾ ਦਾ ਯੋਗਦਾਨ ਖ਼ਾਸ ਰਿਹਾ ਹੈ। ਜਿਸਨੇ ਸਮੁੱਚੇ ਪ੍ਰੋਗਰਾਮ ਨੂੰ ਵਧੀਆ ਢੰਗ ਨਾਲ ਕੰਵਰ ਕੀਤਾ ਹੈ।