ਬੱਚਿਆਂ ਦੀ ਤਲਾਸ਼ੀ ਲਈ ਰਿਚਨੈਕ ਐਲਮੈਂਟਰੀ ਸਕੂਲ ਵਿਚ ਲੱਗੇਗਾ ਮੈਟਲ ਡੀਡੈਕਟਰਜ਼

ਬੱਚਿਆਂ ਦੀ ਤਲਾਸ਼ੀ ਲਈ ਰਿਚਨੈਕ ਐਲਮੈਂਟਰੀ ਸਕੂਲ ਵਿਚ ਲੱਗੇਗਾ ਮੈਟਲ ਡੀਡੈਕਟਰਜ਼

ਅੰਮ੍ਰਿਤਸਰ ਟਾਈਮਜ਼ ਬਿਊਰੋ

ਸੈਕਰਾਮੈਂਟੋ 14 ਜਨਵਰੀ (ਹੁਸਨ ਲੜੋਆ ਬੰਗਾ)-ਵਰਜੀਨੀਆ ਦੇ ਰਿਚਨੈਕ ਐਲੀਮੈਂਟਰੀ ਸਕੂਲ ਜਿਥੇ ਪਿਛਲੇ ਹਫਤੇ ਇਕ 6 ਸਾਲ ਦੇ ਬੱਚੇ ਨੇ ਆਪਣੀ ਅਧਿਆਪਕਾ ਨੂੰ ਗੋਲੀ ਮਾਰ ਕੇ ਗੰਭੀਰ ਜ਼ਖਮੀ ਕਰ ਦਿੱਤਾ ਸੀ, ਵਿਚ ਮੈਟਲ ਡੀਟੈਕਟਰਜ਼ ਲਾਉਣ ਦਾ ਫੈਸਲਾ ਕੀਤਾ ਗਿਆ ਹੈ। ਬੱਚਿਆਂ ਨੂੰ ਮੈਟਲ ਡੀਡੈਕਟਰਜ਼ ਰਾਹੀਂ ਅੰਦਰ ਜਾਣਾ ਪਵੇਗਾ। ਇਹ ਪ੍ਰਗਟਾਵਾ ਨਿਊਪੋਰਟ ਨਿਊਜ ਪਬਲਿਕ ਸਕੂਲ ਦੇ ਸੁਪਰਡੈਂਟ ਜਾਰਜ ਪਾਰਕਰ ਨੇ ਕਰਦਿਆਂ ਕਿਹਾ ਹੈ ਕਿ ਰਿਚਨੈਕ ਐਲਮੈਂਟਰੀ ਸਕੂਲ ਪ੍ਰਸ਼ਾਸਨ ਆਮ ਚੈਕਿੰਗ ਦੌਰਾਨ ਬੱਚੇ ਵੱਲੋਂ ਲਿਆਂਦਾ ਹਥਿਆਰ ਲਭ ਨਹੀਂ ਸਕਿਆ ਤੇ ਬੱਚਾ ਕਲਾਸ ਵਿਚ ਹਥਿਆਰ ਲੈ ਗਿਆ। ਇਸ ਲਈ ਮੈਟਲ ਡੀਡੈਕਟਰਜ਼ ਲਾਉਣਾ ਜਰੂਰੀ ਹੋ ਗਿਆ ਹੈ।