ਅਮਰੀਕਾ ਦੇ ਨਿਊ ਹਮਸ਼ਾਇਰ ਹਵਾਈ ਅੱਡੇ ਨੇੜੇ ਛੋਟਾ ਜਹਾਜ਼ ਘਰ ਉਪਰ ਡਿੱਗ ਕੇ ਤਬਾਹ, ਦੋ ਮੌਤਾਂ

ਅਮਰੀਕਾ ਦੇ ਨਿਊ ਹਮਸ਼ਾਇਰ ਹਵਾਈ ਅੱਡੇ ਨੇੜੇ ਛੋਟਾ ਜਹਾਜ਼ ਘਰ ਉਪਰ ਡਿੱਗ ਕੇ ਤਬਾਹ, ਦੋ ਮੌਤਾਂ

ਅੰਮ੍ਰਿਤਸਰ ਟਾਈਮਜ਼

ਸੈਕਰਾਮੈਂਟੋ 23 ਅਕਤੂਬਰ (ਹੁਸਨ ਲੜੋਆ ਬੰਗਾ) - ਅਮਰੀਕਾ ਦੇ ਨਿਊ ਹਮਸ਼ਾਇਰ ਹਵਾਈ ਅੱਡੇ ਨੇੜੇ ਇਕ ਇੰਜਣ ਵਾਲਾ ਛੋਟਾ ਜਹਾਜ਼ ਇਕ ਇਮਾਰਤ ਉਪਰ ਡਿੱਗ ਕੇ ਤਬਾਹ ਹੋ ਗਿਆ ਜਿਸ ਵਿਚ ਸਵਾਰ ਦੋਨਾਂ ਵਿਅਕਤੀਆਂ ਦੀ ਮੌਤ ਹੋ ਗਈ। ਕੀਨ, ਨਿਊ ਹਮਸ਼ਾਇਰ ਵਿਖੇ ਅਧਿਕਾਰੀਆਂ ਨੇ ਦੱਸਿਆ ਕਿ ਜਹਾਜ਼ ਜਿਸ ਇਮਾਰਤ ਉਪਰ ਡਿੱਗਾ ਉਸ ਵਿਚ ਕਈ ਪਰਿਵਾਰਾਂ ਦੇ ਘਰ ਹਨ। ਜਿਸ ਘਰ ਉਪਰ ਜਹਾਜ਼ ਡਿੱਗਾ ਉਹ ਘਰ ਅੱਗ ਦੀਆਂ ਲਪਟਾਂ ਵਿਚ ਘਿਰ ਗਿਆ ਪਰੰਤੂ ਉਥੇ ਰਹਿੰਦੇ ਸਾਰੇ ਲੋਕ ਤੁਰੰਤ ਘਰ ਤੋਂ ਬਾਹਰ ਆ ਗਏ। ਕੁਲ 8 ਜੀਅ ਘਰ ਵਿਚ ਰਹਿੰਦੇ ਸਨ ਜਿਨਾਂ ਵਿਚੋਂ ਕੋਈ ਵੀ ਜ਼ਖਮੀ ਨਹੀਂ ਹੋਇਆ। ਘਰ ਪੂਰੀ ਤਰਾਂ ਸੜਕੇ ਸਵਾਹ ਹੋ ਗਿਆ। ਅਧਿਕਾਰੀਆਂ ਅਨੁਸਾਰ ਇਹ ਹਾਦਸਾ ਅਚਨਚੇਤ ਵਾਪਰਿਆ। ਮੇਅਰ ਜਾਰਜ ਹਾਂਸਲ ਅਨੁਸਾਰ ਹਾਦਸਾ ਲੰਘੀ ਰਾਤ 7 ਵਜੇ ਦੇ ਆਸ ਪਾਸ ਵਾਪਰਿਆ। ਕੀਨ,ਡਿਲਾਨ ਹੋਪ ਕਿਨਜ ਹਵਾਈ ਅੱਡੇ ਤੋਂ ਉਡਾਨ ਭਰਨ ਦੇ ਛੇਤੀ ਬਾਅਦ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਇਹ ਕੇਵਲ ਇਕ ਹਾਦਸਾ ਸੀ ਜਾਂ ਕਿਸੇ ਤਕਨੀਕੀ ਖਰਾਬੀ ਕਾਰਨ ਜਹਾਜ਼ ਉਪਰ ਨਿਯੰਤਰਣ ਨਹੀਂ ਰਿਹਾ। ਮੇਅਰ ਅਨੁਸਾਰ ਬੇ ਘਰ ਹੋਏ 8 ਪਰਿਵਾਰਕ ਜੀਆਂ ਦੀ ਰੈਡ ਕਰਾਸ ਮੱਦਦ ਕਰ ਰਹੀ ਹੈ।