ਕੈਲੀਫੋਰਨੀਆ ਵਾਸੀ ਭਾਰਤੀ ਨੇ ਜਿੱਤਿਆ 'ਪਿਕਚਰਜ਼ ਆਫ ਦ ਯੀਅਰ' ਐਵਾਰਡ

ਕੈਲੀਫੋਰਨੀਆ ਵਾਸੀ ਭਾਰਤੀ ਨੇ ਜਿੱਤਿਆ 'ਪਿਕਚਰਜ਼ ਆਫ ਦ ਯੀਅਰ' ਐਵਾਰਡ
ਕੈਪਸ਼ਨ: ਕਾਰਤਿਕ ਸੁਬਰਾਮਨੀਅਮ ਵੱਲੋਂ ਖਿੱਚੀ ਐਵਾਰਡ ਜੇਤੂ ਤਸਵੀਰ

ਅੰਮ੍ਰਿਤਸਰ ਟਾਈਮਜ਼ ਬਿਊਰੋ

ਸੈਕਰਾਮੈਂਟੋ, ਕੈਲੀਫੋਰਨੀਆ  (ਹੁਸਨ ਲੜੋਆ ਬੰਗਾ)-ਸਨ ਫਰਾਂਸਿਸਕੋ ਰਹਿੰਦੇ ਭਾਰਤੀ ਮੂਲ ਦੇ ਸਾਫਟਵੇਅਰ ਇੰਜੀਨੀਅਰ ਕਾਰਤਿਕ ਸੁਬਰਾਮਨੀਅਮ ਵੱਲੋਂ ਖਿੱਚੀ ਤਸਵੀਰ ਨੇ ਨੈਸ਼ਨਲ ਜੀਓਗਰਾਫ਼ਿਕ 'ਪਿਕਚਰਜ਼ ਆਫ ਦ ਯੀਅਰ' ਸਲਾਨਾ ਐਵਾਰਡ ਜਿੱਤਿਆ ਹੈ। ਕਾਰਤਿਕ ਦੀ ਤਸਵੀਰ ਦਾ ਸਿਰਲੇਖ 'ਡਾਂਸ ਆਫ ਦਾ ਈਗਲਜ਼' ਸੀ ਜਿਸ ਦੀ ਨੈਸ਼ਨਲ ਜੀਓਗਰਾਫ਼ਿਕ ਦੇ ਜੱਜਾਂ ਵੱਲੋਂ 4 ਸ਼੍ਰੇਣੀਆਂ ਵਿਚ ਮੁਕਾਬਲੇ ਲਈ ਆਈਆਂ ਤਕਰੀਬਨ 5000 ਤਸਵੀਰਾਂ ਵਿਚੋਂ ਚੋਣ ਕੀਤੀ ਗਈ। ਇਸ ਦਿਲਕੱਸ਼ ਤਸਵੀਰ ਜੋ ਅਲਾਸਕਾ ਦੇ 'ਚਿਲਕਟ ਬਲਡ ਈਗਲ ਪ੍ਰੀਜ਼ਰਵ' ਵਿਚ ਖਿੱਚੀ ਗਈ ਹੈ, ਵਿਚ ਗਿਰਜਾਂ ਦਾ ਜੋੜਾ ਇਕ ਦਰਖਤ ਦੇ ਟਾਹਣੇ ਉਪਰ ਬੈਠਣ ਲਈ ਆਪਸ ਵਿਚ ਲੜਦਾ ਹੋਇਆ ਨਜਰ ਆ ਰਿਹਾ ਹੈ। ਇਹ ਤਸਵੀਰ ਨੈਸ਼ਨਲ ਜੀਓਗਰਾਫ਼ਿਕ ਮੈਗਜ਼ੀਨ ਦੇ ਮਈ ਅੰਕ ਵਿਚ ਪ੍ਰਮੁੱਖਤਾ ਨਾਲ  ਛਾਪੀ ਜਾਵੇਗੀ।