ਫੋਨਿਕਸ ਵਿਚ ਹੋਈ ਗੋਲੀਬਾਰੀ ਵਿਚ ਇਕ ਦੀ ਮੌਤ,8 ਹੋਰ ਜ਼ਖਮੀ

ਫੋਨਿਕਸ ਵਿਚ ਹੋਈ ਗੋਲੀਬਾਰੀ ਵਿਚ ਇਕ ਦੀ ਮੌਤ,8 ਹੋਰ ਜ਼ਖਮੀ

ਅੰਮ੍ਰਿਤਸਰ ਟਾਈਮਜ਼

ਸੈਕਰਾਮੈਂਟੋ 5 ਜੂਨ (ਹੁਸਨ ਲੜੋਆ ਬੰਗਾ)-ਫੋਨਿਕਸ ਦੇ ਇਕ ਸਟਰਿਪ ਮਾਲ ਵਿਚ ਹੋਏ ਝਗੜੇ ਉਪਰੰਤ ਹੋਈ  ਗੋਲੀਬਾਰੀ ਵਿਚ ਇਕ ਲੜਕੀ ਦੀ ਮੌਤ ਹੋ ਗਈ  ਤੇ 8 ਹੋਰ ਜ਼ਖਮੀ ਹੋ ਗਏ। ਫੋਨਿਕਸ ਦੇ ਪੁਲਿਸ ਸਾਰਜੈਂਟ ਐਂਡੀ ਵਿਲਿਅਮਜ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੋਲੀਬਾਰੀ ਦੀ ਘਟਨਾ ਰਾਤ ਦੇਰ ਗਏ ਵਾਪਰੀ। ਉਨਾਂ ਕਿਹਾ ਕਿ ਇਕ 14 ਸਾਲਾ ਲੜਕੀ ਦੀ ਘਟਨਾ ਸਥਾਨ 'ਤੇ ਹੀ ਮੌਤ ਹੋ ਗਈ ਜਦ ਕਿ ਇਕ ਔਰਤ, 5 ਮਰਦਾਂ ਤੇ ਇਕ ਨਬਾਲਗ ਲੜਕੇ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ ਜਿਨਾਂ ਵਿਚੋਂ ਘੱਟ ਘੱਟ 2 ਜਣਿਆਂ ਦੀ ਹਾਲਤ ਗੰਭੀਰ ਹੈ। ਜ਼ਖਮੀਆਂ ਦੀ ਉਮਰ 17 ਤੋਂ 24 ਸਾਲ ਦੇ ਦਰਮਿਆਨ ਹੈ।  ਵਿਲੀਅਮਜ ਅਨੁਸਾਰ ਲੱਗਦਾ ਹੈ ਕਿ ਪਾਰਟੀ ਲਈ ਇਕੱਠੇ ਹੋਏ ਲੋਕਾਂ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਝਗੜਾ ਹੋਇਆ ਜੋ ਗੰਭੀਰ ਰੁਖ ਅਖਤਿਆਰ ਕਰ ਗਿਆ। ਇਕੱਤਰ ਭੀੜ ਉਪਰ ਕਈ ਗੋਲੀਆਂ ਚਲਾਈਆਂ ਗਈਆਂ ਤੇ ਬਹੁਤ ਸਾਰਿਆਂ ਨੇ ਭੱਜ ਕੇ ਆਪਣੀ ਜਾਨ ਬਚਾਈ। ਉਨਾਂ ਕਿਹਾ ਕਿ ਸ਼ੱਕੀ ਦੋਸ਼ੀਆਂ ਦਾ ਤੁਰੰਤ ਪਤਾ ਨਹੀਂ ਲੱਗ ਸਕਿਆ ਤੇ ਨਾ ਹੀ ਅਜੇ ਤੱਕ ਕੋਈ ਗ੍ਰਿਫਤਾਰੀ ਕੀਤੀ ਗਈ ਹੈ।