ਨਿਊਯਾਰਕ ਸੂਬੇ  ਦੇ ਸ਼ਹਿਰ ਬਫੇਲੋ ਦੀ ਸੁਪਰਮਾਰਕੀਟ 'ਚ ਹੋਈ ਗੋਲੀਬਾਰੀ ਦੌਰਾਨ ਹੋਈ 10 ਲੋਕਾਂ ਦੀ ਹੋਈ ਮੌਤ

ਨਿਊਯਾਰਕ ਸੂਬੇ  ਦੇ ਸ਼ਹਿਰ ਬਫੇਲੋ ਦੀ ਸੁਪਰਮਾਰਕੀਟ 'ਚ ਹੋਈ ਗੋਲੀਬਾਰੀ ਦੌਰਾਨ ਹੋਈ 10 ਲੋਕਾਂ ਦੀ ਹੋਈ ਮੌਤ
ਗੋਲੀਬਾਰੀ ਕਰਨ ਵਾਲਾ ਅਮਰੀਕਨ ਮੂਲ ਦਾ ਨੋਜਵਾਨ ਮੁਜਰਮ ਪੈਂਟਨ ਗੈਡਰੋਨ 

ਹਮਲਾਵਰ  18 ਸਾਲ ਦਾ ਨੋਜਵਾਨ ਫ਼ੋਜ ਦੀ ਵਰਦੀ ਪਾ ਕੇ ਹੋਇਆ ਸੀ ਦਾਖਿਲ 

ਅੰਮ੍ਰਿਤਸਰ ਟਾਈਮਜ਼

ਨਿਊਯਾਰਕ, 15 ਮਈ (ਰਾਜ ਗੋਗਨਾ )ਬੀਤੇਂ ਦਿਨ  ਅਮਰੀਕਾ ਦੇ ਨਿਊਯਾਰਕ ਸੂਬੇ ਦੇ ਖੇਤਰ ਅਧੀਨ ਪਹਿੰਦੇ  ਸ਼ਹਿਰ ਬਫੇਲੋ ਵਿੱਚ ਇਕ ਸੁਪਰਮਾਰਕੀਟ ਵਿੱਚ ਅੰਨ੍ਹੇਵਾਹ ਗੋਲੀਬਾਰੀ ਦੇ ਦੌਰਾਨ ਘੱਟੋ-ਘੱਟ 10 ਲੋਕਾਂ ਦੇ ਮਾਰੇ ਜਾਣ ਦੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਪੁਲਿਸ ਵੱਲੋਂ ਮੀਡੀਆ ਨੂੰ ਦਿੱਤੀ ਜਾਣਕਾਰੀ ਦੇ ਅਨੁਸਾਰ ਇਹ ਮੰਦਭਾਗੀ ਦਰਦਨਾਇਕ ਘਟਨਾ ਬਾਅਦ ਦੁਪਹਿਰ ਦੇ ਕਰੀਬ 2:30 ਵਜੇ ਦੇ ਕਰੀਬ ਵਾਪਰੀ, ਜਦੋ ਕਵਚ ਪਾਈ ਹੋਈ ਇਕ ਨੋਜਵਾਨ ਵਿਅਕਤੀ ਸੁਪਰ ਮਾਰਕੀਟ ਦੇ ਅੰਦਰ ਦਾਖ਼ਲ ਹੋਇਆ |

ਜਿੱਥੇ ਉਸ ਨੇ ਅੰਨ੍ਹੇਵਾਹ ਗੋਲੀਬਾਰੀ ਦੀ ਨੂੰ ਅੰਜਾਮ ਦਿੱਤਾ, ਜਿਸ ਵਿੱਚ 10 ਲੋਕਾਂ ਦੀ ਮੌਤ ਹੋ ਗਈ ਅਤੇ 3 ਦੇ ਕਰੀਬ ਲੋਕ  ਗੰਭੀਰ ਰੂਪ ਚ’  ਜ਼ਖਮੀ ਹੋ ਗਏ। ਮੌਕੇ 'ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਗੋਲੀਬਾਰੀ ਦੀ ਘਟਨਾ ਨੂੰ ਇਕ ਨਸਲਵਾਦ ਤੋਂ ਪ੍ਰੇਰਿਤ ਹਿੰਸਕ ਘਟਨਾ ਦੱਸਿਆ ਹੈ।ਕਿਉਂਕਿ ਇੱਥੇ ਜ਼ਿਆਦਾ ਤਰ ਕਾਲੇ ਮੂਲ ਦੇ ਲੋਕ ਵੱਸੇ ਹੋਏ ਹਨ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਨੋਜਵਾਨ ਮੁਲਜ਼ਮ ਨੇ ਪੁਲਿਸ ਅੱਗੇ ਆਤਮ ਸਮਰਪਣ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਦੋਸ਼ੀ ਨੇ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਪੁਲਿਸ ਵੱਲੋਂਮੀਚੀਆਂ ਨੂੰ ਦਿੱਤੀ ਜਾਣਕਾਰੀ ਅਨੁਸਾਰ ਦੇ ਅਨੁਸਾਰ  ਮੁਲਜ਼ਮਾਂ ਵੱਲੋਂ ਨਿਸ਼ਾਨਾ ਬਣਾਏ ਗਏ ਕੁੱਲ 13 ਵਿਅਕਤੀਆਂ ਵਿੱਚੋਂ 11 ਕਾਲੇ ਮੂਲ ਦੇ ਲੋਕ ਮਾਰੇ ਗਏ ਹਨ।ਪੁਲਿਸ ਨੇ ਦੱਸਿਆ ਕਿ ਮੁਲਜ਼ਮ ਭਾਰੀ ਹਥਿਆਰਾਂ ਦੇ ਨਾਲ ਲੈਸ ਸੀ।ਅਤੇ ਵਾਰਦਾਤ ਨੂੰ ਅੰਜਾਮ ਦੇਣ ਲਈ ਪੂਰੀ ਤਿਆਰੀ ਨਾਲ ਆਇਆ ਸੀ। ਘਟਨਾ ਦੀ ਜਾਂਚ ਕਰ ਰਹੇ ਐਫਬੀਆਈ ਏਜੰਟ ਸਟੀਫਨ ਬੇਲੋਂਗੀਆ ਨੇ ਕਿਹਾ ਕਿ ਹਮਲੇ ਦੀ ਜਾਂਚ ਨਫ਼ਰਤੀ ਅਪਰਾਧ ਅਤੇ ਨਸਲਵਾਦ ਤੋਂ ਪ੍ਰੇਰਿਤ ਹੈ ਜਿਸ ਵਿੱਚ ਕਾਲੇ ਮੂਲ ਦੇ ਲੋਕਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ ।ਨੋਜਵਾਨ ਕਾਤਲ  ਮੁਲਜ਼ਮ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਜਿੱਥੇ ਉਸ 'ਤੇ ਕਤਲ ਦਾ ਮੁਕੱਦਮਾ ਚਲਾਇਆ ਜਾਵੇਗਾ। ਇਸ ਸੰਬੰਧ ਚਬਫੇਲੋ ਸਿਟੀ ਦੇ ਮੇਅਰ ਬ੍ਰਾਇਨ ਬ੍ਰਾਊਨ ਨੇ ਪੱਤਰਕਾਰਾਂ ਨੂੰ ਕਿਹਾ, ''ਇਹ ਘਟਨਾ ਸਾਡੇ ਭਾਈਚਾਰੇ ਲਈ ਬਹੁਤ ਦੁਖਦਾਈ ਅਤੇ ਮੰਦਭਾਗੀ ਘਟਨਾ  ਹੈ। ਸਾਡੇ ਵਿੱਚੋਂ ਬਹੁਤ ਸਾਰੇ ਕਈ ਵਾਰ ਸੁਪਰਮਾਰਕੀਟਾਂ ਦੇ ਅੰਦਰ ਅਤੇ ਬਾਹਰ ਹੁੰਦੇ ਹਨ। ਅਜਿਹੀ ਸਥਿਤੀ ਵਿੱਚ, ਅਸੀਂ ਇਸ ਘਿਣਾਉਣੇ ਵਿਅਕਤੀ ਨੂੰ ਸਾਡੇ ਸਮਾਜ ਜਾਂ ਸਾਡੇ ਦੇਸ਼ ਨੂੰ ਵੰਡਣ ਦੀ ਇਜਾਜ਼ਤ ਨਹੀਂ ਦੇ ਸਕਦੇ। ਇਸ ਦੇ ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਵ੍ਹਾਈਟ ਹਾਊਸ ਅਤੇ ਨਿਊਯਾਰਕ ਦੇ ਅਟਾਰਨੀ ਜਨਰਲ ਲੈਟੀਆ ਜੇਮਸ ਨੇ ਫੋਨ 'ਤੇ ਗੱਲਬਾਤ ਰਾਹੀਂ ਘਟਨਾ ਦੀ ਜਾਣਕਾਰੀ ਲਈ ਹੈ।

ਇਸ ਸੰਬੰਧ ਚਨਿਊਯਾਰਕ ਦੇ ਡੈਮੋਕਰੇਟ ਅਤੇ ਹਾਊਸ ਜੁਡੀਸ਼ਰੀ ਕਮੇਟੀ ਦੇ ਚੇਅਰਮੈਨ, ਅਮਰੀਕੀ ਪ੍ਰਤੀਨਿਧੀ ਜੈਰੀ ਨੈਡਲਰ ਨੇ ਕਿਹਾ ਕਿ ਇਹ ਹਮਲਾ ਇਕ ਹਿੰਸਕ ਗੋਰੇ ਮੂਲ ਦੇ ਨੋਜਵਾਨ ਉਮਰ 18 ਸਾਲ ਜਿਸ ਨੇ ਫੋਜੀ ਵਰਦੀ ਪਾਈ ਹੋਈ ਸੀ ਅਤੇ ਸੁਪਰ ਮਾਰਕੀਟ ਵਿੱਚ ਦਾਖਿਲ ਹੋਇਆ ਜੋ ਨਿਊਯਾਰਕ ਸੂਬੇ ਦੇ ਕੋਲਿਨਕਲ ਇਲਾਕੇ ਦਾ ਵਸਨੀਕ ਹੈਜਿਸ ਦੀ ਪਹਿਚਾਣ ਪੈਂਟਨ ਗੈਡਰੌਨ ਦੇ ਵੱਜੋ ਹੋਈ ਹੈ ਜਿਸ ਉੱਤੇ ਫਸਟ ਡਿਗਰੀ ਦਾ ਮੁਕੱਦਮਾ ਦਰਜ ਕੀਤਾ ਗਿਆ ਹੈ ਜੋ ਸਾਰੀ ਉਮਰ ਜੇਲ੍ਹ ਵਿੱਚ ਰਹੇਗਾ ਇਸ ਮੰਦਭਾਗੀ ਘਟਨਾ ਦੇ ਸੰਬੰਧ ਚਨਿਊਯਾਰਕ ਦੀ ਗਵਰਨਰ ਕੈਥੀ ਹੋਚੁਲ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਕਿਹਾ ਕਿ ਅਮਰੀਕਾ ਚਨਸ਼ਲਵਾਦ ਦੇ ਤੋਰ ਤੇ ਇੰਨੇ ਪਰਿਵਾਰ ਦੇ ਜੀਆਂ ਨੂੰ ਤਬਾਹ ਕਰਨ ਵਾਲੇ ਲੋਕਾਂ  ਸਾਰੀ ਉਮਰ ਮਾਣਯੋਗ ਕੋਰਟ ਇਨਸਾਫ਼ ਦੇਵੇਗੀ ਜਿਸ ਦੀ ਜਵਾਨੀ ਜੇਲ੍ਹ ਚਸੜ ਜਾਵੇਗੀ ਉਹਨਾਂ ਮਾਰੇ ਗਏ ਪਰਿਵਾਰਾ ਦੇ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਨਮ ਅੱਖਾਂ ਦੇ ਨਾਲ ਹਮਦਰਦੀ ਜਿਤਾਈ।