ਫਲੋਰਿਡਾ ਵਿਚ ਬਿਜਲੀ ਡਿੱਗਣ  ਉਪਰੰਤ ਲਾਪਤਾ ਹੋਏ ਵਿਦਿਆਰਥੀ ਦੀ ਲਾਸ਼ ਬਰਾਮਦ

ਫਲੋਰਿਡਾ ਵਿਚ ਬਿਜਲੀ ਡਿੱਗਣ  ਉਪਰੰਤ ਲਾਪਤਾ ਹੋਏ ਵਿਦਿਆਰਥੀ ਦੀ ਲਾਸ਼ ਬਰਾਮਦ

ਅੰਮ੍ਰਿਤਸਰ ਟਾਈਮਜ਼

ਸੈਕਰਾਮੈਂਟੋ 18 ਸਤੰਬਰ (ਹੁਸਨ ਲੜੋਆ ਬੰਗਾ)-ਓਰਲੈਂਡ ਝੀਲ ਉਪਰ ਮਿਡਲ ਸਕੂਲ ਰੋਇੰਗ ਕਲੱਬ ਨੇੜੇ ਡਿੱਗੀ ਅਸਮਾਨੀ ਬਿਜਲੀ ਉਪਰੰਤ ਲਾਪਤਾ ਹੋਏ ਵਿਦਿਆਰਥੀ ਦੀ ਲਾਸ਼ ਬਰਾਮਦ ਹੋਈ ਹੈ। ਓਰਲੈਂਡ ਫਾਇਰ ਵਿਭਾਗ ਦੇ ਕਾਰਜਕਾਰੀ ਡਿਪਟੀ ਚੀਫ ਈਆਨ ਡੇਵਿਸ ਨੇ ਕਿਹਾ ਹੈ ਕਿ ਸੰਭਵ ਤੌਰ 'ਤੇ ਲੇਕ ਫੇਅਰਵਿਊ ਵਿਚ ਉੱਤਰੀ ਓਰਲੈਂਡ ਰੋਇੰਗ ਕੰਪਲੈਕਸ ਨੇੜੇ ਅਭਿਆਸ ਕਰ ਰਹੇ ਮਿਡਲ ਸਕੂਲ ਦੇ 5 ਵਿਦਿਆਰਥੀਆਂ ਉਪਰ ਸ਼ਾਮ ਵੇਲੇ ਬਿਜਲੀ ਡਿੱਗੀ ਸੀ। ਜਿਸ ਤੋਂ ਬਾਅਦ ਇਕ ਵਿਦਿਆਰਥੀ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਤੇ ਇਕ ਹੋਰ ਵਿਦਿਆਰਥਾ ਲਾਪਤਾ ਹੋ ਗਿਆ ਸੀ। ਬਾਕੀ ਤਿੰਨ ਵਿਦਿਆਰਥੀਆਂ ਨੂੰ ਮੌਕੇ ਉਪਰ ਹੀ ਮੁੱਢਲੀ ਸਹਾਇਤਾ ਦੇ ਕੇ ਘਰਾਂ ਨੂੰ ਭੇਜ ਦਿੱਤਾ ਗਿਆ ਸੀ। ਡੇਵਿਸ ਅਨੁਸਾਰ ਵਿਦਿਆਰਥੀ ਦੇ ਲਾਪਤਾ ਹੋਣ ਉਪਰੰਤ ਤੁਰੰਤ ਉਸ ਨੂੰ ਲੱਭਣ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਗਈਆਂ ਸਨ।