ਬਹੁਤ ਰੁਝੇਵਿਆਂ ਕਾਰਨ ਮੈ ਖੁਫ਼ੀਆ ਦਸਤਾਵੇਜ ਮੋੜ ਨਹੀਂ ਸਕਿਆ -ਸਾਬਕਾ ਰਾਸ਼ਟਰਪਤੀ ਟਰੰਪ

ਬਹੁਤ ਰੁਝੇਵਿਆਂ ਕਾਰਨ ਮੈ ਖੁਫ਼ੀਆ ਦਸਤਾਵੇਜ ਮੋੜ ਨਹੀਂ ਸਕਿਆ  -ਸਾਬਕਾ ਰਾਸ਼ਟਰਪਤੀ ਟਰੰਪ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਨੇ ਵਾਈਟ ਹਾਊਸ ਛੱਡਣ ਸਮੇ ਆਪਣੇ ਨਾਲ ਲੈ ਗਏ ਖੁਫ਼ੀਆ ਦਸਤਾਵੇਜ ਨਾ ਮੋੜਨ ਬਾਰੇ ਇਕ ਹੋਰ ਸਪਸ਼ਟੀਕਰਨ ਦਿੰਦਿਆਂ ਕਿਹਾ ਹੈ ਕਿ ਉਹ ਬਹੁਤ ਰੁਝੇ ਹੋਏ ਸਨ ਇਸ ਲਈ ਉਸ ਨੂੰ ਆਪਣੇ ਨਿੱਜੀ ਸਮਾਨ ਵਿਚੋਂ ਦਸਤਾਵੇਜਾਂ ਨੂੰ ਵੱਖ ਕਰਨ ਦਾ ਸਮਾਂ ਨਹੀਂ ਮਿਲਿਆ। ਸਾਬਕਾ ਰਾਸ਼ਟਰਪਤੀ ਨੇ ਇਹ ਪ੍ਰਗਟਾਵਾ ਫੌਕਸ ਨਿਊਜ਼ ਦੇ ਚੀਫ ਪੁਲੀਟੀਕਲ ਐਂਕਰ ਬਰੈਟ ਬੇਈਰ ਨਾਲ ਸਪੈਸ਼ਲ ਰਿਪੋਰਟ ਸ਼ੋਅ ਦੌਰਾਨ ਗੱਲਬਾਤ ਕਰਦਿਆਂ ਕੀਤਾ ਹੈ। ਜਦੋਂ ਸਾਬਕਾ ਰਾਸ਼ਟਰਪਤੀ ਨੂੰ ਪੁੱਛਿਆ ਗਿਆ ਕਿ ਨੈਸ਼ਨਲ ਆਰਕੀਵਜ ਤੇ ਨਿਆਂ ਵਿਭਾਗ ਦੁਆਰਾ ਮੰਗੇ ਜਾਣ 'ਤੇ ਉਸ ਨੇ ਦਸਤਾਵੇਜਾਂ ਵਾਲੇ ਡੱਬੇ ਵਾਪਿਸ ਕਿਉਂ ਨਹੀਂ ਦਿੱਤੇ ਤਾਂ ਉਨਾਂ ਕਿਹਾ ਕਿ ਮੇਰੇ ਕੋਲ ਡੱਬੇ ਸਨ ਤੇ ਮੈ ਆਪਣੇ ਨਿੱਜੀ ਸਮਾਨ ਨੂੰ ਡੱਬਿਆਂ ਤੋਂ ਵੱਖ ਕਰਨਾ ਚਹੁੰਦਾ ਸੀ ਪਰੰਤੂ ਰੁਝੇਵਿਆਂ ਕਾਰਨ ਮੈ ਅਜਿਹਾ ਨਹੀਂ ਕਰ ਸਕਿਆ। ਇਥੇ ਜਿਕਰਯੋਗ ਹੈ ਕਿ ਟਰੰਪ ਵਿਰੁੱਧ ਕੌਮੀ ਸੁਰੱਖਿਆ ਦਸਤਾਵੇਜਾਂ ਨਾਲ ਖਿਲਵਾੜ ਕਰਨ ਤੇ ਨਿਆਂ ਵਿਚ ਅੜਿਕਾ ਪਾਉਣ ਦੇ ਮਾਮਲੇ ਵਿਚ 37 ਅਪਰਾਧਿਕ ਦੋਸ਼ ਆਇਦ ਕੀਤੇ ਗਏ ਹਨ। ਇਥੇ ਦੱਸਣਯੋਗ ਹੈ ਕਿ ਕਾਰਜਕਾਲ ਪੂਰਾ ਹੋਣ ਤੋਂ ਇਕ ਸਾਲ ਦੇ ਵੀ ਵਧ ਸਮੇ ਬਾਅਦ ਐਫ ਬੀ ਆਈ ਨੇ ਸਾਬਕਾ ਰਾਸ਼ਟਰਪਤੀ ਦੇ ਪਾਮ ਬੀਚ, ਫਲੋਰਿਡਾ ਸਥਿੱਤ ਮਾਰ- ਏ - ਲਾਗੋ ਰਿਜ਼ਾਰਟ 'ਤੇ ਮਾਰੇ ਛਾਪੇ ਦੌਰਾਨ 300 ਤੋਂ ਵਧ ਗੁਪਤ ਦਸਤਾਵੇਜ ਬਰਾਮਦ ਕੀਤੇ ਸਨ।