ਟੈਕਸਾਸ ਵਿਚ ਇਕ ਬਾਰ ਦੇ ਬਾਹਰ ਯੁਨੀਵਰਸਿਟੀ ਵਿਦਿਆਰਥੀ ਦੀ ਗੋਲੀ ਮਾਰ ਕੇ ਹੱਤਿਆ

ਟੈਕਸਾਸ ਵਿਚ ਇਕ ਬਾਰ ਦੇ ਬਾਹਰ ਯੁਨੀਵਰਸਿਟੀ ਵਿਦਿਆਰਥੀ ਦੀ ਗੋਲੀ ਮਾਰ ਕੇ ਹੱਤਿਆ
ਕੈਪਸ਼ਨ ਮ੍ਰਿਤਕ ਵਿਦਿਆਰਥੀ ਵੈਸ ਸਮਿਥ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ) - ਫੋਰਟ ਵਰਥ ਵਿਚ ਇਕ ਬਾਰ ਦੇ ਬਾਹਰ ਟੈਕਸਾਸ ਕ੍ਰਿਸਚੀਅਨ ਯੁਨੀਵਰਸਿਟੀ ਦੇ ਇਕ ਵਿਦਿਆਰਥੀ ਦੀ ਗੋਲੀ ਮਾਰ ਕੇ ਹੱਤਿਆ ਕਰ ਦੇਣ ਦੀ ਖਬਰ ਹੈ। ਪੁੁਲਿਸ ਅਨੁਸਾਰ ਸ਼ੱਕੀ ਹਮਲਾਵਰ ਨੇ ਆਪਣਾ ਗੁਨਾਹ ਕਬੂਲ ਕਰ ਲਿਆ ਹੈ ਪਰ ਉਸ ਨੇ ਹੱਤਿਆ ਦਾ ਸਪਸ਼ਟ ਕਾਰਨ ਨਹੀਂ ਦਸਿਆ। ਪੁਲਿਸ ਵੱਲੋਂ ਘਟਨਾ ਦੀ ਵੀਡੀਓ ਦੀ ਕੀਤੀ ਗਈ ਛਾਣਬੀਣ ਅਨੁਸਾਰ ਵੈਸ ਸਮਿਥ ਨਾਮੀ ਵਿਦਿਆਰਥੀ ਦੇ ਉਸ ਵੇਲੇ ਗੋਲੀ ਮਾਰੀ ਗਈ ਜਦੋਂ ਉਹ ਇਕ ਬਾਰ ਦੇ ਨਾਲ ਇਕ ਪਾਸੇ ਖੜਾ ਸੀ। ਸ਼ੱਕੀ ਦੋਸ਼ੀ ਮੈਥੀਊ ਪੁਰਡੀ ਜੁਨੀਅਰ (21) ਉਸ ਕੋਲ ਗਿਆ ਤੇ ਉਸ ਨਾਲ ਗੱਲਬਾਤ ਕੀਤੀ। ਇਸ ਉਪਰੰਤ ਕੁਝ ਪਲਾਂ ਵਿਚ ਹੀ ਸਮਿਥ ਧਰਤੀ ਉਪਰ ਢਹਿਢੇਰੀ ਹੋ ਗਿਆ ਤੇ ਪੁਰਡੀ ਉਥੋਂ ਦੌੜਨ ਵਿਚ ਸਫਲ ਹੋ ਗਿਆ । ਬਾਅਦ ਵਿਚ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ। ਪੁਲਿਸ ਦੇ ਹਲਫੀਆ ਬਿਆਨ ਅਨੁਸਾਰ ਸਮਿੱਥ ਦੇ 3 ਗੋਲੀਆਂ ਮਾਰੀਆਂ ਗਈਆਂ ਜੋ ਉਸ ਦੇ ਢਿੱਡ, ਮੋਢੇ ਤੇ ਸਿਰ ਵਿਚ ਵੱਜੀਆਂ। ਪੁਲਿਸ ਦਾ ਕਹਿਣਾ ਹੈ ਕਿ ਪੁਰਡੀ ਨੇ ਦਸਿਆ ਕਿ ਉਸ ਕਿਸੇ ਵੀ ਹਾਲਤ ਵਿਚ ਉਸ ਨੂੰ ਜੀਂਦਾ ਨਹੀਂ ਛੱਡਣਾ ਚਹੁੰਦਾ ਸੀ ਤੇ ਉਸ ਕੋਲ ਗੋਲੀਆਂ ਨਾ ਮੁਕਦੀਆਂ ਤਾਂ ਉਹ ਉਸ ਦੇ ਹੋਰ ਗੋਲੀਆਂ ਮਾਰਦਾ। ਪੁਰਡੀ ਵਿਰੁੱਧ ਹੱਤਿਆ ਦੇ ਦੋਸ਼ ਆਇਦ ਕੀਤੇ ਗਏ ਹਨ।