ਅਮਰੀਕਾ ਦੇ ਮਾਸਾਚੂਸੈਟਸ ਰਾਜ ਵਿਚ ਚੋਰ ਬਣਾ ਰਹੇ ਹਨ ਭਾਰਤੀਆਂ ਤੇ ਦੱਖਣ ਏਸ਼ੀਆਈ ਲੋਕਾਂ ਨੂੰ ਨਿਸ਼ਾਨਾ

ਅਮਰੀਕਾ ਦੇ ਮਾਸਾਚੂਸੈਟਸ ਰਾਜ ਵਿਚ ਚੋਰ ਬਣਾ ਰਹੇ ਹਨ ਭਾਰਤੀਆਂ ਤੇ ਦੱਖਣ ਏਸ਼ੀਆਈ ਲੋਕਾਂ ਨੂੰ ਨਿਸ਼ਾਨਾ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੇਆ ਬੰਗਾ)- ਅਮਰੀਕਾ ਦੇ ਮਾਸਾਚੂਸੈਟਸ ਰਾਜ ਵਿਚ ਚੋਰਾਂ ਵਲੋਂ ਭਾਰਤੀਆਂ ਤੇ ਦੱਖਣ ਏਸ਼ੀਆਈ ਲੋਕਾਂ ਦੇ ਘਰਾਂ ਵਿਚ ਚੋਰੀਆਂ ਕਰਨ ਦੀਆਂ ਖਬਰਾਂ ਹਨ। ਇਕ ਰਿਪੋਰਟ ਅਨੁਸਾਰ ਐਫ ਬੀ ਆਈ ਸਮੇਤ ਲਾਅ ਇਨਫੋਰਸਮੈਂਟ ਏਜੰਸੀਆਂ ਮਾਸਾਚੂਸੈਟਸ ਦੇ ਬਿਲਰੀਕਾ, ਨੈਟਕ, ਵੈਸਟੋਨ, ਵੈਲਸਲੇਅ, ਈਸਟੋਨ ਤੇ ਉਤਰੀ ਐਟਲਬੋਰੋ ਕਸਬਿਆਂ ਵਿਚ ਹੋਈਆਂ ਚੋਰੀ ਦੀਆਂ ਘਟਨਾਵਾਂ ਦੀ ਜਾਂਚ ਕਰ ਰਹੀਆਂ ਹਨ। ਮਿਡਲਸੈਕਸ ਡਿਸਟ੍ਰਿਕਟ ਅਟਾਰਨੀ ਮਰੀਅਨ ਰਿਆਨ ਅਨੁਸਾਰ ਚੋਰ ਆਧੁਨਿਕ ਹਨ ਤੇ ਉਹ ਉਨਾਂ ਘਰਾਂ ਨੂੰ ਨਿਸ਼ਾਨਾ ਬਣਾਉਂਦੇ ਹਨ ਜਿਨਾਂ ਵਿਚ ਰਹਿੰਦੇ ਲੋਕ ਕੁਝ ਦਿਨਾਂ ਲਈ ਬਾਹਰ ਚਲੇ ਜਾਂਦੇ ਹਨ। ਰਿਆਨ ਅਨੁਸਾਰ ਚੋਰ ਘਰਾਂ ਉਪਰ ਨਜਰ ਰਖਦੇ ਹਨ ਜਾਂ ਸੋਸ਼ਲ ਮੀਡੀਆ ਤੋਂ ਪਰਿਵਾਰਾਂ ਦੇ ਘਰੋਂ ਬਾਹਰ ਹੋਣ ਦਾ ਪਤਾ ਲਾ ਲੈਂਦੇ ਹਨ। ਚੋਰੀ ਦੀ ਇਕ ਤਾਜ਼ਾ ਘਟਨਾ ਲਿਨਕੋਲਨ ਵਿਚ ਸਮੀਰ ਡਿਸਾਈ ਨਾਮੀ ਭਾਰਤੀ ਦੇ ਘਰ ਵਿਚ ਹੋਈ ਹੈ। ਰਿਪੋਰਟ ਅਨੁਸਾਰ ਪਰਿਵਾਰ 10 ਦਿਨਾਂ ਲਈ ਬਾਹਰ ਗਿਆ ਸੀ। ਜਦੋਂ ਵਾਪਿਸ ਆਇਆ ਤਾਂ ਵੇਖਿਆ ਕਿ ਘਰ ਵਿਚੋਂ ਗਹਿਣੇ ਤੇ ਹੋਰ ਕੀਮਤੀ ਸਮਾਨ ਗਾਇਬ ਸੀ। ਡਿਸਾਈ ਆਪਣੇ ਵਿਰਾਸਤੀ ਗਹਿਣਿਆਂ ਦੀ ਹੋਈ ਚੋਰੀ ਤੋਂ