4 ਯੁਨੀਵਰਸਿਟੀ ਵਿਦਿਆਰਥੀਆਂ ਦੀ ਹੱਤਿਆ ਵਾਲੇ ਘਰ ਨੂੰ ਢਾਹਿਆ ਜਾਵਗਾ

4 ਯੁਨੀਵਰਸਿਟੀ ਵਿਦਿਆਰਥੀਆਂ ਦੀ ਹੱਤਿਆ ਵਾਲੇ ਘਰ ਨੂੰ ਢਾਹਿਆ ਜਾਵਗਾ
ਕੈਪਸ਼ਨ: ਘਰ ਦਾ ਬਾਹਰੀ ਦ੍ਰਿਸ਼ ਜਿਸ ਨੂੰ ਢਾਹ ਦੇਣ ਦਾ ਫੈਸਲਾ ਲਿਆ ਹੈ

 

ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ) - ਇਦਾਹੋ ਦੇ ਉਸ ਘਰ ਨੂੰ ਢਾਹ ਦਿੱਤਾ ਜਾਵੇਗਾ ਜਿਥੇ ਪਿਛਲੇ ਸਾਲ ਨਵੰਬਰ ਵਿਚ ਯੁਨੀਵਰਸਿਟੀ ਆਫ ਈਦਾਹੋ ਦੇ 4 ਵਿਦਿਆਰਥੀਆਂ ਦੀ ਹੱਤਿਆ ਹੋਈ ਸੀ। ਇਹ ਜਾਣਕਾਰੀ ਯੁਨੀਵਰਸਿਟੀ ਨੇ ਜਾਰੀ ਇਕ ਬਿਆਨ ਵਿਚ ਦਿੱਤੀ ਹੈ। ਬਿਆਨ ਅਨੁਸਾਰ ਇਹ ਕਾਰਵਾਈ 'ਹੀਲਿੰਗ ਸਟੈਪ' ਵਜੋਂ ਕੀਤੀ ਜਾ ਰਹੀ ਹੈ। 13 ਨਵੰਬਰ 2022 ਨੂੰ ਕੇਲੀ ਗੋਨਕਾਲਵਸ (21), ਮੈਡੀਸਨ ਮੋਗਨ (21) , ਸਾਨਾ ਕੇਰਨੋਡਲ (20) ਤੇ ਕੇਰਨੋਡਲ ਦੇ ਮਿੱਤਰ ਈਥਨ ਚਪਿਨ (20) ਦੀ ਇਸ ਘਰ ਵਿਚ ਹੱਤਿਆ ਕਰ ਦਿੱਤੀ ਗਈ ਸੀ। ਇਹ ਘਰ ਯੁਨੀਵਰਸਿਟੀ ਕੈਂਪਸ ਦੇ ਨੇੜੇ ਸਥਿੱਤ ਹੈ ਜਿਸ ਨੂੰ ਇਸ ਦੇ ਮਾਲਕ ਨੇ ਯੁਨੀਵਰਸਿਟੀ ਨੂੰ ਦੇ ਦਿੱਤਾ ਸੀ।