ਅਮਰੀਕਾ ਵਿਚ ਗੋਲੀਬਾਰੀ ਕਰਕੇ 9 ਬੱਚਿਆਂ ਨੂੰ ਜ਼ਖਮੀ ਕਰਨ ਦੇ ਮਾਮਲੇ ਵਿਚ 2 ਗ੍ਰਿਫ਼ਤਾਰ
ਅੰਮ੍ਰਿਤਸਰ ਟਾਈਮਜ਼ ਬਿਊਰੋ
ਸੈਕਰਾਮੈਂਟੋ (ਹੁਸਨ ਲੜੋਆ ਬੰਗਾ) ਇਕ ਹਫਤੇ ਤੋਂ ਵਧ ਸਮਾਂ ਪਹਿਲਾਂ ਕੋਲੰਬਸ, ਜਾਰਜੀਆ ਦੇ ਇਕ ਗੈਸ ਸਟੇਸ਼ਨ 'ਤੇ ਗੋਲੀਬਾਰੀ ਕਰਕੇ 9 ਬੱਚਿਆਂ ਨੂੰ ਜ਼ਖਮੀ ਕਰਨ ਦੇ ਮਾਮਲੇ ਵਿਚ ਪੁਲਿਸ ਨੇ 2 ਸ਼ੱਕੀ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਕੋਲੰਬਸ ਪੁਲਿਸ ਵਿਭਾਗ ਵੱਲੋਂ ਜਾਰੀ ਪ੍ਰੈਸ ਬਿਆਨ ਅਨੁਸਾਰ ਗ੍ਰਿਫਤਾਰ ਸ਼ੱਕੀ ਦੋਸ਼ੀਆਂ ਵਿਚ 35 ਸਾਲਾ ਡੀ ਐਂਗਲੋ ਰੋਬਿਨਸਨ ਸੀਨੀਅਰ ਤੇ ਇਕ 15 ਸਾਲਾ ਨਬਾਲਗ ਸ਼ਾਮਲ ਹੈ। ਇਥੇ ਜਿਕਰਯੋਗ ਹੈ ਕਿ 17 ਫਰਵਰੀ ਨੂੰ ਗੈਸ ਸਟੇਸ਼ਨ ਦੇ ਪਾਰਕਿੰਗ ਖੇਤਰ ਵਿਚ ਇਕ ਪਾਰਟੀ ਦੌਰਾਨ ਤਕਰਾਰ ਤੋਂ ਬਾਅਦ ਗੋਲੀ ਚੱਲ ਗਈ ਸੀ ਜਿਸ ਵਿਚ ਜ਼ਖਮੀ ਹੋਣ ਵਾਲੇ ਸਾਰੇ 18 ਸਾਲ ਤੋਂ ਘੱਟ ਉਮਰ ਦੇ ਸਨ। ਇਨਾਂ ਵਿਚ ਇਕ 5 ਸਾਲ ਦਾ ਬੱਚਾ ਵੀ ਸ਼ਾਮਿਲ ਸੀ ਜੋ ਆਪਣੇ ਇਕ ਪਰਿਵਾਰਕ ਮੈਂਬਰ ਨਾਲ ਪਾਰਟੀ ਵਿਚ ਆਇਆ ਸੀ। ਪੁਲਿਸ ਨੇ ਕਿਹਾ ਹੈ ਕਿ ਜਾਂਚਕਾਰਾਂ ਵਲੋਂ ਮੌਕੇ ਦੇ ਗਵਾਹਾਂ ਦੇ ਲਏ ਗਏ ਬਿਆਨਾਂ ਤੇ ਇਕੱਠੀ ਕੀਤੀ ਹੋਰ ਜਾਣਕਾਰੀ ਦੋ ਸ਼ੱਕੀ ਦੋਸ਼ੀਆਂ ਦੇ ਗ੍ਰਿਫ਼ਤਾਰੀ ਵਾਰੰਟ ਜਾਰੀ ਕਰਨ ਲਈ ਕਾਫੀ ਸੀ।
Comments (0)