'ਚੜ੍ਹਦੀ ਕਲਾ ਨਿਊਜ਼ ਗਰੁੱਪ' ਦੇ ਹਰਜੀਤ ਸਿੰਘ ਦਾ ਅੰਤਮ ਸੰਸਕਾਰ 10 ਅਪ੍ਰੈਲ ਨੂੰ

'ਚੜ੍ਹਦੀ ਕਲਾ ਨਿਊਜ਼ ਗਰੁੱਪ' ਦੇ ਹਰਜੀਤ ਸਿੰਘ ਦਾ ਅੰਤਮ ਸੰਸਕਾਰ 10 ਅਪ੍ਰੈਲ ਨੂੰ
ਹਰਜੀਤ ਸਿੰਘ

ਅੰਮ੍ਰਿਤਸਰ ਟਾਈਮਜ਼ ਬਿਊਰੋ

ਸੈਕਰਾਮੈਂਟੋ, (ਹੁਸਨ ਲੜੋਆ ਬੰਗਾ): 'ਚੜ੍ਹਦੀ ਕਲਾ ਨਿਊਜ਼ ਗਰੁੱਪ' ਦੇ ਕੈਲੀਫੋਰਨੀਆਂ ਸਥਿਤ ਕਰਤਾ ਧਰਤਾ  ਸ. ਹਰਜੀਤ ਸਿੰਘ ਬੀਤੇ ਦਿਨੀਂ ਸਾਹਾਂ ਦਾ ਸਮਾਂ ਭੋਗਦਿਆਂ ਬੇਵਕਤ ਵਿਛੋੜਾ ਦੇ ਗਏ ਸਨ ਉਨਾਂ ਦਾ ਅੰਤਮ ਸੰਸਕਾਰ 10 ਅਪ੍ਰੈਲ ਸ਼ਾਮ 3 ਵਜੇ ਤੋਂ 5 ਵਜੇ ਤੱਕ ਗਰੀਨਲਾਅਨ ਫੀਊਨਰਲ ਹੋਮ ਸਾਊਥਵੈਸਟ 2739 ਪਨਾਮਾ ਲੇਨ ਬੇਕਰਸਫੀਲਡ ਚ ਕੀਤਾ ਜਾ ਰਿਹਾ ਹੈ। ਇਸ ਤੋਂ ਬਾਅਦ ਅੰਤਮ ਅਰਦਾਸ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਜੀ ਖਾਲਸਾ ਦਰਬਾਰ 6700 ਸਟੀਨ ਰੋਡ ਬੈਕਰਸਫੀਲਡ ਵਿਖੇ ਸ਼ਾਮ 5 ਵਜੇ ਤੋਂ  7 ਵਜੇ ਤੱਕ ਹੋਵੇਗੀ। ਵਰਨਣਯੋਗ ਹੈ ਕਿ ਭਾਈ ਸਾਹਿਬ ਲੰਮੇ ਸਮੇਂ ਤੋਂ ਬੇਕਸਰਸਫੀਲਡ (ਕੈਲੇਫੋਰਨੀਆ) ਰਹਿ ਰਹੇ ਸਨ ਅਤੇ ਉਹ ਅਮਰੀਕਾ ਤੇ ਕਨੇਡਾ ਚ ਮੁਢਲੀਆਂ ਅਖਬਾਰਾਂ ਚੋਂ ਛਪਦੀ ਚੜ੍ਹਦੀ ਕਲਾ ਅਖ਼ਬਾਰ ਨਾਲ 1998 ਤੋਂ ਜੁੜੇ ਹੋਏ ਸਨ। ਆਪ ਦਾ ਜੱਦੀ ਪਿੰਡ ਮਨਸੂਰਪੁਰ ਨਜ਼ਦੀਕ ਬੜਾ ਪਿੰਡ, ਗੁਰਾਇਆ ਸੀ ਪਰ ਆਪ ਲੰਬਾ ਸਮਾਂ ਨੂਰਪੁਰ ਨਜ਼ਦੀਕ ਬਹਿਰਾਮ, ਬੰਗਾ ਰਹੇ। ਸ. ਹਰਜੀਤ ਸਿੰਘ ਜੀ ਲਗਭਗ 30 ਤੋਂ ਅਮਰੀਕਾ ਵਿੱਚ ਰਹਿ ਰਹੇ ਸਨ। ਉਹ ਵੱਧ ਚੜ ਕੇ ਪੰਥਕ ਕਾਰਜਾਂ 'ਚ ਹਿੱਸਾ ਪਾਉਂਦੇ ਸਨ। ਪਰ ਕੁਝ ਸਾਲਾਂ ਤੋਂ ਹਾਈ ਬਲੱਡ ਪਰੈਸ਼ਰ ਅਤੇ ਦਿਲ ਦੀਆਂ ਬਿਮਾਰੀਆਂ ਤੋਂ ਪੀੜਤ ਸਨ, ਰਾਤ ਸੁੱਤੇ ਪਏ ਹੀ ਅਕਾਲ ਚਲਾਣਾ ਕਰ ਗਏ। ਉਹ ਅਪਾਣੇ ਪਿਛੇ ਆਪਣੀ ਪਤਨੀ ਤੋਂ ਇਲਾਵਾ ਬੇਟੀਆਂ, ਬੇਟਾ ਛੱਡ ਗਏ। ਪੰਥਕ ਹਲਕਿਆਂ ਤੇ ਅਮਰੀਕਾ ਵਿਚਲੇ ਪੱਤਰਕਾਰ ਭਾਈਚਾਰੇ ਵਲੋਂ ਗਹਿਰੇ ਦੁੱਖ ਦਾ ਇਜਹਾਰ ਕੀਤਾ ਗਿਆ ਹੇ।