ਕਾਲੇ ਨੌਜਵਾਨ ਦੇ ਕਤਲ ਦੇ ਮਾਮਲੇ ਵਿਚ ਗੋਰੇ ਜੋੜੇ ਵਿਰੁੱਧ ਦੋਸ਼ ਆਇਦ

ਕਾਲੇ ਨੌਜਵਾਨ ਦੇ ਕਤਲ ਦੇ ਮਾਮਲੇ ਵਿਚ ਗੋਰੇ ਜੋੜੇ ਵਿਰੁੱਧ ਦੋਸ਼ ਆਇਦ
ਕੈਪਸ਼ਨ ਮ੍ਰਿਤਕ ਨੌਜਵਾਨ ਜਸਟਿਨ ਪੀਪਲਜ

ਅੰਮ੍ਰਿਤਸਰ ਟਾਈਮਜ਼

ਸੈਕਰਾਮੈਂਟੋ (ਹਸਨ ਲੜੋਆ ਬੰਗਾ)-ਟਰੇਸੀ, ਕੈਲੀਫੋਰਨੀਆ ਵਿਚ ਬੀਤੇ ਹਫਤੇ ਇਕ ਸਿਆਹਫਾਮ ਨੌਜਵਾਨ ਦੇ ਹੋਏ ਕਤਲ ਦੇ ਮਾਮਲੇ ਵਿਚ ਇਕ ਗੋਰੇ ਜੋੜੇ ਵਿਰੁੱਧ ਹੱਤਿਆ ਦੇ ਦੋਸ਼  ਆਇਦ ਕੀਤੇ ਗਏ ਹਨ। ਜਸਟਿਨ ਪੀਪਲਜ ਨਾਮੀ ਨੌਜਵਾਨ ਦੀ ਟਰੇਸੀ ਦੇ ਚੈਵਰੋਨ ਗੈਸ ਸਟੇਸ਼ਨ 'ਤੇ ਗੋਲੀਆਂ ਤੇ ਚਾਕੂ ਮਾਰ ਕੇ 15 ਮਾਰਚ ਨੂੰ ਹੱਤਿਆ ਕਰ ਦਿੱਤੀ ਗਈ ਸੀ। ਕੈਲੀਫੋਰਨੀਆ ਦੇ ਡਿਸਟ੍ਰਿਕਟ ਅਟਾਰਨੀ ਨੇ ਇਸ ਹੱਤਿਆ ਨੂੰ ਨਫਰਤੀ ਅਪਰਾਧ ਕਰਾਰ ਦਿੱਤਾ ਹੈ। ਗੋਰੇ ਜੋੜੇ ਦੀ ਪਛਾਣ 42 ਸਾਲਾ ਕ੍ਰਿਸਟੀਨਾ ਲਿਨ ਗਾਰਨਰ ਤੇ 49 ਸਾਲਾ ਜਰਮੀ ਵੇਨ ਜੋਨਜ ਵਜੋਂ ਹੋਈ ਹੈ। ਇਨਾਂ ਵਿਰੁਧ ਲਾਏ ਗਏ ਦੋਸ਼ਾਂ ਅਨੁਸਾਰ ਜੋੜੇ ਨੇ ਨੌਜਵਾਨ ਦੀ ਨਸਲ, ਰੰਗ ਤੇ ਧਰਮ ਕਾਰਨ ਗਿਣਮਿਥਕੇ ਹੱਤਿਆ ਕੀਤੀ ਹੈ।

ਕੈਪਸ਼ਨ ਸ਼ੱਕੀ ਦੋਸ਼ੀ ਜੋੜਾ ਜੋਨਜ ਤੇ ਗਾਰਨਰ