ਭਾਰਤੀ ਮੂਲ ਦੀ ਦਰਸ਼ਨਾ ਪਟੇਲ ਕੈਲੀਫੋਰਨੀਆ ਅਸੰਬਲੀ ਦੀ ਚੋਣ ਲੜੇਗੀ

ਭਾਰਤੀ ਮੂਲ ਦੀ ਦਰਸ਼ਨਾ ਪਟੇਲ ਕੈਲੀਫੋਰਨੀਆ ਅਸੰਬਲੀ ਦੀ ਚੋਣ ਲੜੇਗੀ
ਕੈਪਸ਼ਨ:  ਦਰਸ਼ਨਾ ਪਟੇਲ

ਅੰਮ੍ਰਿਤਸਰ ਟਾਈਮਜ਼ ਬਿਊਰੋ

ਸੈਕਰਾਮੈਂਟੋ (ਹੁਸਨ ਲੜੋਆ ਬੰਗਾ)- ਭਾਰਤੀ ਮੂਲ ਦੀ ਅਮਰੀਕਨ ਡੈਮੋਕਰੈਟ ਦਰਸ਼ਨਾ ਪਟੇਲ ਨੇ 2024 ਵਿਚ ਕੈਲੀਫੋਰਨੀਆ ਸਟੇਟ ਅਸੰਬਲੀ ਦੀ ਚੋਣ ਲੜਣ ਦਾ ਐਲਾਨ ਕੀਤਾ ਹੈ। ਉਹ ਕੈਲੀਫੋਰਨੀਆ ਦੇ ਡਿਸਟ੍ਰਿਕਟ 76 ਤੋਂ ਆਪਣੀ ਰਾਜਸੀ ਕਿਸਮਤ ਅਜਮਾਏਗੀ। 48 ਸਾਲਾ ਪਟੇਲ ਨੇ ਕਿਹਾ ਹੈ ਕਿ ਉਹ ਤੀਸਰੀ ਵਾਰ ਕੈਲੀਫੋਰਨੀਆ ਦੇ ਪੋਅਵੇਅ ਯੁਨੀਫਾਈਡ ਸਕੂਲ ਡਿਸਟ੍ਰਿਕਟ ਬੋਰਡ ਦੇ ਪ੍ਰਧਾਨ ਨਹੀਂ ਬਣਨਗੇ ਤੇ ਅਸੰਬਲੀ ਦੀ ਚੋਣ ਵਾਸਤੇ ਤਿਆਰੀ ਕਰ ਰਹੇ ਹਨ। ਛੋਟੀ ਉਮਰ ਵਿਚ ਹੀ ਕੈਲੀਫੋਰਨੀਆ ਆਈ ਪਟੇਲ ਨੇ ਆਪਣੀ ਚੋਣ ਮੁਹਿੰਮ ਸ਼ੁਰੂ ਕਰਦਿਆਂ ਸ਼ੁਰੂਆਤ ਵਿਚ ਆਈਆਂ ਮੁਸ਼ਕਿਲਾਂ ਦਾ ਵੀ ਜਿਕਰ ਕੀਤਾ।