ਕੈਲੀਫੋਰਨੀਆ ਵਿਚ ਹੈਲੀਕਾਪਟਰ ਤਬਾਹ

ਕੈਲੀਫੋਰਨੀਆ ਵਿਚ ਹੈਲੀਕਾਪਟਰ ਤਬਾਹ
ਹਾਦਸੇ ਵਿਚ ਮਾਰੇ ਗਏ ਪੁਲਿਸ ਅਫਸਰ ਨਿਕੋਲਸ ਵੈਲਾ ਦੀ ਫਾਈਲ ਤਸਵੀਰ

 ਇਕ ਪੁਲਿਸ ਅਫਸਰ ਦੀ ਮੌਤ ਇਕ ਜਖਮੀ

ਅੰਮ੍ਰਿਤਸਰ ਟਾਈਮਜ਼

ਸੈਕਰਾਮੈਂਟੋ  (ਹੁਸਨ ਲੜੋਆ ਬੰਗਾ)-ਦੱਖਣੀ ਕੈਲੀਫੋਰਨੀਆ ਵਿਚ ਪੁਲਿਸ ਦਾ ਇਕ ਹੈਲੀਕਾਪਟਰ ਤਬਾਹ ਹੋ ਗਿਆ ਤੇ ਉਸ ਵਿਚ ਸਵਾਰ ਇਕ ਪੁਲਿਸ ਅਫਸਰ ਦੀ ਮੌਤ ਹੋ ਗਈ  ਤੇ ਇਕ ਹੋਰ ਜਖਮੀ ਹੋ ਗਿਆ। ਪੁਲਿਸ ਮੁੱਖੀ ਏਰਿਕ ਪਾਰਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਦੱਸਿਆ ਕਿ ਹੰਟਿੰਗਟਨ ਬੀਚ ਪੁਲਿਸ ਵਿਭਾਗ ਦੇ ਹੈਲੀਕਾਪਟਰ ਐਚ ਬੀ-1 ਵਿਚ ਦੋ ਪੁਲਿਸ ਅਫਸਰ ਸਵਾਰ ਸਨ ਤੇ ਉਹ ਕਿਸੇ ਘਟਨਾ ਦੀ ਜਾਂਚ ਕਰਨ ਲਈ ਜਾ ਰਹੇ ਸਨ ਕਿ ਹੈਲੀਕਾਪਟਰ ਨਿਊ ਪੋਰਟ ਬੀਚ ਦੇ ਪਾਣੀ ਵਿਚ ਡਿੱਗ ਕੇ ਤਬਾਹ ਹੋ ਗਿਆ। ਇਸ ਹਾਦਸੇ ਵਿਚ 44 ਸਾਲਾ ਪੁਲਿਸ ਅਫਸਰ ਨਿਕੋਲਸ ਵੈਲਾ ਦੀ ਮੌਤ ਹੋ ਗਈ। ਇਕ ਹੋਰ ਪੁਲਿਸ ਅਫਸਰ ਜਖਮੀ ਹੋ ਗਿਆ ਜਿਸ ਦੀ ਹਾਲਤ ਸਥਿੱਰ ਹੈ। ਹਾਦਸੇ ਦੇ ਕਾਰਨ ਦੀ ਜਾਂਚ ਕੀਤੀ ਜਾ ਰਹੀ ਹੈ।

ਕੈਪਸ਼ਨ : ਨਿਊ ਪੋਰਟ ਬੀਚ 'ਤੇ ਡਿੱਗੇ ਹੈਲੀਕਾਪਟਰ ਦਾ ਨਜਰ ਆ ਰਿਹਾ ਮਲਬਾ