ਬਜ਼ੁਰਗ ਨੂੰ ਬੱਸ ਵਿਚੋਂ ਧੱਕਾ ਦੇ ਕੇ ਮਾਰ ਦੇਣ ਦੇ ਮਾਮਲੇ ਵਿਚ ਔਰਤ ਨੂੰ ਸਜ਼ਾ
ਅੰਮ੍ਰਿਤਸਰ ਟਾਈਮਜ਼
ਸੈਕਰਾਮੈਂਟੋ (ਹੁਸਨ ਲੜੋੋਆ ਬੰਗਾ) - ਲਾਸ ਵੇਗਾਸ ਦੀ ਕਾਡੇਸ਼ਾ ਬਿਸ਼ਪ ਨਾਮੀ 28 ਸਾਲਾ ਔਰਤ ਨੂੰ ਪਬਲਿਕ ਟਰਾਂਜਿਟ ਬੱਸ ਵਿਚੋਂ ਸਰਜ ਫੋਰਨੀਰ ਨਾਮੀ 74 ਸਾਲਾ ਬਜ਼ੁਰਗ ਨੂੰ ਧੱਕਾ ਦੇ ਕੇ ਮਾਰ ਦੇਣ ਦੇ ਦੋਸ਼ਾਂ ਤਹਿਤ 8 ਤੋਂ 20 ਸਾਲ ਦੀ ਜੇਲ ਦੀ ਸਜ਼ਾ ਸੁਣਾਈ ਗਈ ਹੈ। ਇਹ ਘਟਨਾ 21 ਮਾਰਚ 2019 ਦੀ ਹੈ। ਸਰਜ ਫੋਰਨੀਰ ਬੱਸ ਵਿਚੋਂ ਉਤਰਨ ਲੱਗਾ ਤਾਂ ਉਸ ਦੇ ਪਿਛੇ ਖੜੀ ਕਾਡੇਸ਼ਾ ਬਿਸ਼ਪ ਨੇ ਉਸ ਨੂੰ ਧੱਕਾ ਮਾਰਿਆ ਤੇ ਉਹ ਹੇਠਾਂ ਸੜਕ ਉਪਰ ਜਾ ਡਿੱਗਾ। ਗੰਭੀਰ ਜਖਮੀ ਹੋਇਆ ਬਿਸ਼ਪ ਇਕ ਮਹੀਨੇ ਬਾਅਦ ਹਸਪਤਾਲ ਵਿਚ ਦਮ ਤੋੜ ਗਿਆ ਸੀ। ਕਾਡੇਸ਼ਾ ਬਿਸ਼ਪ ਦੀ ਇਹ ਸਾਰੀ ਹਰਕਤ ਬੱਸ ਦੇ ਸੀ ਸੀ ਟੀ ਵੀ ਕੈਮਰੇ ਵਿਚ ਕੈਦ ਹੋ ਗਈ ਸੀ।
Comments (0)