ਤਸਵੀਰ ਖਿੱਚਦਿਆਂ ਪੈਰ ਫਿਸਲਣ ਕਾਰਨ ਸੈਲਾਨੀ ਦੀ ਮੌਤ

ਤਸਵੀਰ ਖਿੱਚਦਿਆਂ ਪੈਰ ਫਿਸਲਣ ਕਾਰਨ ਸੈਲਾਨੀ ਦੀ ਮੌਤ

ਅੰਮ੍ਰਿਤਸਰ ਟਾਈਮਜ਼

ਸੈਕਰਾਮੈਂਟੋ (ਹੁਸਨ ਲੜੋਆ ਬੰਗਾ)- ਲੌਸਟ ਡੱਚਮੈਨ ਸਟੇਟ ਪਾਰਕ ਵਿਚ ਇਕ ਸੈਲਾਨੀ ਤਸਵੀਰ ਖਿੱਚਣ ਦੀ ਕੋਸ਼ਿਸ਼ ਦੌਰਾਨ ਪੈਰ ਫਿਸਲ ਜਾਣ ਦੇ ਸਿੱਟੇ ਵਜੋਂ ਸੈਂਕੜੇ ਫੁੱਟ ਹੇਠਾਂ ਡਿੱਗ ਗਿਆ ਜਿਸ ਦੀ ਮੌਕੇ ਉਪਰ ਹੀ ਮੌਤ ਹੋ ਗਈ। ਪੀਨਲ ਕਾਊਂਟੀ ਸ਼ੈਰਿਫ ਦਫਤਰ ਦੇ ਬੁਲਾਰੇ ਲੌਰੇਨ ਰੀਮਰ ਨੇ ਇਹ ਜਾਣਕਾਰੀ ਦਿੰਦਿਆਂ ਕਿਹਾ ਹੈ ਕਿ ਸੈਲਾਨੀ ਦੀ ਸ਼ਨਾਖਤ 21 ਸਾਲਾ ਰਿਚਰਡ ਜੈਕੋਬਰਸਨ ਵਜੋਂ ਹੋਈ ਤੇ ਉਸ ਦੀ ਲਾਸ਼ 700 ਫੁੱਟ ਹੇਠਾਂ ਖੱਡ ਵਿਚੋਂ ਮਿਲੀ ਹੈ। ਜੈਕੋਬਰਸਨ ਦੇ ਦੋਸਤ ਵੱਲੋਂ ਘਟਨਾ ਸਬੰਧੀ ਫੋਨ ਉਪਰ ਸੂਚਿਤ ਕਰਨ ਉਪਰੰਤ ਪੁਲਿਸ ਮੌਕੇ 'ਤੇ ਪੁੱਜੀ ਜਿਸ ਉਪਰੰਤ ਜੈਕੋਬਰਸਨ ਦੀ ਲਾਸ਼ ਲੱਭਣ ਲਈ ਹੈਲੀਕਾਪਟਰ ਦੀਆਂ ਸੇਵਾਵਾਂ ਲਈਆਂ ਗਈਆਂ।