ਭਾਰਤੀ ਮੂਲ ਦੇ ਮਾਂ-ਪੁੱਤਰ ਸੈਕਰਾਮੈਂਟੋ ਵਿਚ ਕਮਿਸ਼ਨਰ ਵਜੋਂ ਨਿਭਾਉਣਗੇ ਸੇਵਾਵਾਂ

ਭਾਰਤੀ ਮੂਲ ਦੇ ਮਾਂ-ਪੁੱਤਰ ਸੈਕਰਾਮੈਂਟੋ ਵਿਚ ਕਮਿਸ਼ਨਰ ਵਜੋਂ ਨਿਭਾਉਣਗੇ ਸੇਵਾਵਾਂ
ਕੈਪਸ਼ਨ : ਅਕਸ਼ਾਜ ਮਹਿਤਾ ਤੇ ਉਸ ਦੀ ਮਾਂ ਸੁਮਿਤੀ ਮਹਿਤਾ ਬੱਚਿਆਂ ਨਾਲ ਨਜਰ ਆ ਰਹੇ ਹਨ

ਅੰਮ੍ਰਿਤਸਰ ਟਾਈਮਜ਼ ਬਿਉਰੋ

ਸੈਕਰਾਮੈਂਟੋ  (ਹੁਸਨ ਲੜੋਆ ਬੰਗਾ)- ਭਾਰਤੀ ਮੂਲ ਦੇ ਕਿਸੇ ਪਰਿਵਾਰ ਲਈ ਇਹ ਸ਼ਾਇਦ ਆਪਣੀ ਕਿਸਮ ਦੀ ਪਹਿਲੀ ਪ੍ਰਾਪਤੀ ਹੈ ਕਿ ਮਾਂ-ਪੁੱਤਰ ਨੂੰ ਸੈਕਰਾਮੈਂਟੋ (ਕੈਲੀਫੋਰਨੀਆ) ਦੇ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ। ਭਾਰਤੀ ਮੂਲ ਦੇ ਅਕਸ਼ਾਜ ਮਹਿਤਾ ਤੇ ਉਸ ਦੀ ਮਾਂ ਸੁਮਿਤੀ ਮਹਿਤਾ ਨੇ ਆਪਣੀ ਨਿਯੁਕਤੀ ਉਪਰ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਹੈ ਕਿ ਉਹ ਸੈਕਰਾਮੈਂਟੋ ਸ਼ਹਿਰ ਵਾਸੀਆਂ ਲਈ ਪੂਰੀ ਤਨਦੇਹੀ ਤੇ ਇਮਾਨਦਾਰੀ ਨਾਲ ਸੇਵਾਵਾਂ ਨਿਭਾਉਣਗੇ।