ਅਮਰੀਕੀ- ਸਿੱਖ ਅਟਾਰਨੀ ਜਨਰਲ ਗੁਰਬੀਰ ਸਿੰਘ ਗਰੇਵਾਲ SEC ਵਿੱਚ ਸ਼ਾਮਲ

 ਅਮਰੀਕੀ- ਸਿੱਖ ਅਟਾਰਨੀ ਜਨਰਲ ਗੁਰਬੀਰ ਸਿੰਘ ਗਰੇਵਾਲ SEC ਵਿੱਚ ਸ਼ਾਮਲ

 ਅੰਮ੍ਰਿਤਸਰ ਟਾਈਮਜ਼

ਕੈਲੀਫੋਰਨੀਆ: ਗੁਰਬੀਰ ਸਿੰਘ ਗਰੇਵਾਲ, ਇੱਕ ਉੱਘੇ ਅਮਰੀਕੀ ਸਿੱਖ ਅਤੇ ਅਮਰੀਕੀ ਰਾਜ ਨਿਊਜਰਸੀ ਵਿੱਚ ਸਭ ਤੋਂ ਲੰਬੇ ਸਮੇਂ ਤੱਕ ਸੇਵਾ ਨਿਭਾਉਣ ਵਾਲੇ ਸਿੱਖ ਅਟਾਰਨੀ-ਜਨਰਲ, ਯੂਐਸ ਸਕਿਓਰਿਟੀਜ਼ ਐਂਡ ਐਕਸਚੇਂਜ ਕਮਿਸ਼ਨ (ਐਸਈਸੀ) ਵਿੱਚ  ਅਹਿਮ ਅਹੁਦਾ ਸੰਭਾਲਣ ਲਈ ਅਸਤੀਫਾ ਦੇ ਰਹੇ ਹਨ, SEC ਨੇ ਮੰਗਲਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਕਿ ਗਰੇਵਾਲ, 48, ਜਨਵਰੀ 2018 ਤੋਂ ਰਾਜ ਵਿਚ ਉਚ ਚੋਟੀ ਦੇ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀ ਵਜੋਂ ਸੇਵਾ ਕਰਨ ਤੋਂ ਬਾਅਦ, 26 ਜੁਲਾਈ ਤੋਂ ਵਿੱਤੀ ਬਾਜ਼ਾਰਾਂ ਨੂੰ ਨਿਯੰਤ੍ਰਿਤ ਕਰਨ ਵਾਲੇ ਇਨਫੋਰਸਮੈਂਟ ਡਿਵੀਜ਼ਨ ਦੇ ਐਸਈਸੀ ਦੇ ਡਾਇਰੈਕਟਰ ਬਣ ਜਾਣਗੇ।

ਗੈਰੀ ਗੇਨਸਲਰ, SEC ਦੇ ਚੇਅਰਮੈਨ ਨੇ ਕਿਹਾ "ਮੈਂ ਅਟਾਰਨੀ ਜਨਰਲ ਗਰੇਵਾਲ ਦਾ SEC ਵਿੱਚ ਸੁਆਗਤ ਕਰਦਾ ਹਾਂ ਤੇ ਓਹਨਾ ਨੂੰ ਇਸ ਅਹੁਦੇ ਤੇ ਸਨਮਾਨਿਤ ਕਰ ਕੇ ਮੈਂ ਖੁਸ਼ ਹਾਂ,। ਓਹਨਾ ਨੇ ਅੱਗੇ ਕਿਹਾ ਕਿ ਗਰੇਵਾਲ ਵਿਚ ਅਗਵਾਈ ਕਰਨ ਦੀ ਯੋਗਤਾ ਦਾ ਆਦਰਸ਼ ਸੁਮੇਲ ਹੈ ਜੋ ਉਹਨਾਂ ਦੀ ਚੰਗੀ ਸ਼ਖ਼ਸੀਅਤ ਨੂੰ ਉਜਾਗਰ ਕਰਦਾ ਹੈ।ਦੱਸਣਯੋਗ ਹੈ ਕਿ ਜਨਵਰੀ ਵਿੱਚ ਰਾਸ਼ਟਰਪਤੀ ਜੋਅ ਬਿਡੇਨ ਦੇ ਅਹੁਦਾ ਸੰਭਾਲਣ ਤੋਂ ਬਾਅਦ ਗਰੇਵਾਲ ਇਸ ਅਹੁਦੇ ਲਈ ਦੂਜੀ ਚੋਣ ਹੈ। ਸਿੱਖ ਕੌਮ ਲਈ ਇਹ ਬਹੁਤ ਮਾਣ ਵਾਲੀ ਗੱਲ ਹੈ ।