ਘਰ ਵਿਚ ਹੀ ਗੰਨ ਬਣਾਉਣ ਦਾ ਕੰਮ ਕਰਦੇ ਭਰਾ ਵੱਲੋਂ ਚਲਾਈ ਗੋਲੀ ਨਾਲ ਭੈਣ ਦੀ ਮੌਤ

ਘਰ ਵਿਚ ਹੀ ਗੰਨ ਬਣਾਉਣ ਦਾ ਕੰਮ ਕਰਦੇ ਭਰਾ ਵੱਲੋਂ ਚਲਾਈ ਗੋਲੀ ਨਾਲ ਭੈਣ ਦੀ ਮੌਤ
ਕੈਪਸ਼ਨ: ਮਾਰੀ ਗਈ ਲੜਕੀ ਕਿਰਾ ਸਕਾਟ

ਅੰਮ੍ਰਿਤਸਰ ਟਾਈਮਜ਼

ਸੈਕਰਾਮੈਂਟੋ (ਹੁਸਨ ਲੜੋਆ ਬੰਗਾ)-ਇਕ 13 ਸਾਲਾ ਲੜਕੇ ਜੋ ਘਰ ਵਿਚ ਹੀ ਗੰਨ ਬਣਾਉਣ ਦਾ ਕੰਮ ਕਰਦਾ ਸੀ, ਵੱਲੋਂ ਚਲਾਈ ਗੋਲੀ ਨਾਲ ਉਸ ਦੀ 14 ਸਾਲਾ ਭੈਣ ਦੀ ਮੌਤ ਹੋ ਗਈ। ਡੌਗਲਸ ਕਾਊਂਟੀ, ਜਾਰਜੀਆ, ਦੇ ਸ਼ੈਰਿਫ ਟਿਮ ਪਾਊਂਡਜ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਹ ਘਟਨਾ ਅਟਲਾਂਟਾ ਤੋਂ 20 ਮੀਲ ਦੂਰ ਡੌਗਲਸਵਿਲੇ ਦੇ ਇਕ ਘਰ ਵਿਚ ਵਾਪਰੀ। ਉਨ੍ਹਾਂ ਦੱਸਿਆ ਕਿ ਦੋ ਵਿਅਕਤੀ ਲੜਕੇ ਕੋਲੋਂ ਗੰਨ ਖਰੀਦਣ ਆਏ ਸਨ ਪਰੰਤੂ ਉਹ ਗੰਨ ਖੋਹ ਕੇ ਭੱਜ ਗਏ ਜਿਸ 'ਤੇ ਲੜਕੇ ਨੇ ਗੋਲੀ ਚਲਾ ਦਿੱਤੀ ਜੋ ਨੇੜੇ ਖੜੀ ਉਸ ਦੀ ਆਪਣੀ ਭੈਣ ਕਿਰਾ ਸਕਾਟ ਦੇ ਵੱਜ ਗਈ। ਜਿਸ ਦੀ ਮੌਕੇ ਉਪਰ ਹੀ ਮੌਤ ਹੋ ਗਈ। ਪਾਊਂਡਜ ਨੇ ਦੱਸਿਆ ਕਿ ਲੜਕੇ ਤੇ ਗੰਨ ਖੋਹ ਕੇ ਭੱਜੇ ਇਕ ਵਿਅਕਤੀ 19 ਸਾਲਾ ਯੂਸਫ ਜਬਰਾਇਲ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਲੜਕੇ ਵਿਰੁੱੱਧ ਹੱਤਿਆ ਦੇ ਦੋਸ਼ ਆਇਦ ਕੀਤੇ ਗਏ ਹਨ ਜਦ ਕਿ ਯੂਸਫ ਵਿਰੁੱਧ ਲੁੱਟ ਖੋਹ ਤੇ ਹੱਤਿਆ ਦੇ ਦੋਸ਼ ਲਾਏ ਗਏ ਹਨ।