ਸਕੂਲ ਵਿਚ ਸਾਥੀ ਵਿਦਿਆਰਥੀਆਂ ਹੱਥੋਂ ਪ੍ਰੇਸ਼ਾਨ ਹੋਈ ਸਿਆਹਫਾਮ 10 ਸਾਲਾ ਵਿਦਿਆਰਥਣ ਨੇ ਕੀਤੀ ਖੁਦਕੁੱਸ਼ੀ

ਸਕੂਲ ਵਿਚ ਸਾਥੀ ਵਿਦਿਆਰਥੀਆਂ ਹੱਥੋਂ ਪ੍ਰੇਸ਼ਾਨ ਹੋਈ ਸਿਆਹਫਾਮ 10 ਸਾਲਾ ਵਿਦਿਆਰਥਣ ਨੇ ਕੀਤੀ ਖੁਦਕੁੱਸ਼ੀ
ਕੈਪਸ਼ਨ : ਸਾਬੇਲਾ 'ਲਜ਼ੀ' ਟੀਚੇਨਰ ਆਪਣੀ ਮਾਂ ਨਾਲ

ਅੰਮ੍ਰਿਤਸਰ ਟਾਈਮਜ਼

ਸੈਕਰਾਮੈਂਟੋ  (ਹੁਸਨ ਲੜੋਆ ਬੰਗਾ)-ਉਟਾਹ ਦੇ ਇਕ ਸਕੂਲ ਵਿਚ ਸਾਬੇਲਾ 'ਲਜ਼ੀ' ਟੀਚੇਨਰ ਨਾਮੀ ਇਕ 10 ਸਾਲਾ ਸਿਆਹਫਾਮ ਵਿਦਿਆਰਥਣ ਨੇ ਕਥਿੱਤ ਤੌਰ 'ਤੇ ਸਾਥੀ ਵਿਦਿਆਰਥੀ ਵੱਲੋਂ ਡਰਾਉਣ ਤੇ ਧਮਕਾਉਣ ਉਪਰੰਤ ਖੁਦਕੁੱਸ਼ੀ ਕਰ ਲਈ। ਪੀੜਤ ਪਰਿਵਾਰ ਦੇ ਵਕੀਲ ਅਨੁਸਾਰ ਵਿਦਿਆਰਥਣ ਦੇ ਮਾਪਿਆਂ ਵੱਲੋਂ ਇਸ ਸਬੰਧੀ ਕੀਤੀ ਗਈ ਸ਼ਿਕਾਇਤ ਵੱਲ ਸਕੂਲ ਦੇ ਪ੍ਰਬੰਧਕਾਂ ਨੇ ਕੋਈ ਧਿਆਨ ਨਹੀਂ ਦਿੱਤਾ।

ਨਿਆਂ ਵਿਭਾਗ ਵੱਲੋਂ ਡੇਵਿਸ ਸਕੂਲ ਡਿਸਟ੍ਰਿਕਟ ਫਰਮਿੰਗਟਨ,ਉਟਾਹ ਬਾਰੇ ਇਕ ਰਿਪੋਰਟ ਜਾਰੀ ਹੋਣ ਦੇ ਕਝ ਹਫਤੇ ਬਾਅਦ ਸਕੂਲ ਦੀ ਵਿਦਿਆਰਥਣ ਨੇ ਖੁਦਕੁੱਸ਼ੀ ਕੀਤੀ ਹੈ। ਇਸ ਵਿਸਥਾਰਿਤ ਰਿਪੋਰਟ ਵਿਚ ਨਿਆਂ ਵਿਭਾਗ ਨੇ ਕਿਹਾ ਹੈ ਕਿ ਡੇਵਿਸ ਸਕੂਲ ਡਿਸਟ੍ਰਿਕਟ ਵਿਚ ਕਈ ਸਾਲਾਂ ਤੋਂ ਸਿਆਹਫਿਆਮ ਤੇ ਏਸ਼ੀਅਨ ਮੂਲ ਦੇ ਅਮਰੀਕੀ ਵਿਦਿਆਰਥੀਆਂ ਨੂੰ ਅਣਸੁਖਾਵੇਂ ਹਾਲਾਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਅਧਿਕਾਰੀ ਇਸ ਸਬੰਧੀ ਮਾਪਿਆਂ ਤੇ ਵਿਦਿਆਰਥੀਆਂ ਵੱਲੋਂ ਕੀਤੀਆਂ ਸ਼ਿਕਾਇਤਾਂ ਨੂੰ ਅੱਖੋਂ ਪਰੋਖੇ ਕਰ ਦਿੰਦੇ ਹਨ। ਨਿਆਂ ਵਿਭਾਗ ਜੁਲਾਈ 2019 ਤੋਂ ਸਕੂਲ ਵਿਚ ਚਲ ਰਹੇ ਮਾਹੌਲ ਬਾਰੇ ਜਾਂਚ ਕਰ ਰਿਹਾ ਹੈ ਤੇ  ਉਸ ਨੇ  ਅਕਤੂਬਰ ਵਿਚ ਇਸ ਸਬੰਧੀ ਵਿਸਥਾਰਿਤ ਰਿਪੋਰਟ ਜਾਰੀ ਕੀਤੀ ਸੀ। ਲੱਜ਼ੀ ਦੀ ਮਾਂ ਤੇ ਮਤਰੇਏ ਪਿਤਾ ਬ੍ਰਿਟੈਨੀ ਕਲਾਰਕ ਟੀਚੇਨਰ ਕਾਕਸ  ਤੇ ਚਾਰਲਸ ਕਾਕਸ ਨੇ ਦੱਸਿਆ ਕਿ ਉਨ੍ਹਾਂ ਨੂੰ ਸਤੰਬਰ ਵਿਚ ਪਤਾ ਲੱਗ ਗਿਆ ਸੀ ਕਿ ਬੱਚੀ ਨੂੰ ਸਕੂਲ ਵਿਚ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ । ਵਕੀਲ ਟਾਇਲਰ ਆਈਰਸ ਨੇ ਦੱਸਿਆ ਕਿ ਬੱਚੀ ਦੇ ਅਧਿਆਪਕ ਨੇ ਉਸ ਨੂੰ ਹਦਾਇਤ ਕੀਤੀ ਸੀ ਕਿ ਉਹ ਕਮਰੇ ਵਿਚ ਬਾਕੀ ਵਿਦਿਆਰਥੀਆਂ ਤੋਂ ਦੂਰ ਪਿਛਲੇ ਪਾਸੇ ਜਾ ਕੇ ਬੈਠਿਆ ਕਰੇ। ਵਕੀਲ ਨੇ ਕਿਹਾ ਹੈ ਕਿ ਬੱਚੀ ਨੂੰ ਵਾਰ ਵਾਰ ਤੰਗ ਕੀਤੀ ਜਾਂਦਾ ਸੀ ਉਸ ਨਾਲ ਛੇੜਖਾਨੀ ਕੀਤੀ ਜਾਂਦੀ ਸੀ । ਅਜੇ ਤੱਕ ਸਕੂਲ ਨੇ ਇਸ ਸਬੰਧੀ ਕੋਈ ਪ੍ਰਤੀਕ੍ਰਿਆ ਪ੍ਰਗਟ ਨਹੀਂ ਕੀਤੀ ਹੈ।