ਕੈਲੀਫੋਰਨੀਆ ਵਿਚ ਗਿਲਰਾਇ ਸਿਟੀ ਕੌਂਸਲ ਮੈਂਬਰ ਦੇ ਘਰ ਚੱਲੀ ਗੋਲੀ, ਇਕ ਮੌਤ-3 ਜ਼ਖਮੀ

ਕੈਲੀਫੋਰਨੀਆ ਵਿਚ ਗਿਲਰਾਇ ਸਿਟੀ ਕੌਂਸਲ ਮੈਂਬਰ ਦੇ ਘਰ ਚੱਲੀ ਗੋਲੀ, ਇਕ ਮੌਤ-3 ਜ਼ਖਮੀ
ਕੈਪਸ਼ਨ : ਗਿਲਰਾਇ, ਕੈਲੀਫੋਰਨੀਆ ਵਿਚ ਸਿਟੀ ਕੌਂਸਲ ਮੈਂਬਰ ਦੇ ਘਰ ਵਾਪਰੀ ਗੋਲੀਬਾਰੀ ਦੀ ਘਟਨਾ ਉਪਰੰਤ ਮੌਕੇ 'ਤੇ ਪੁੱਜੀਆਂ ਪੁਲਿਸ ਦੀਆਂ ਗੱਡੀਆਂ

ਅੰਮ੍ਰਿਤਸਰ ਟਾਈਮਜ਼

ਸੈਕਰਾਮੈਂਟੋ  (ਹੁਸਨ ਲੜੋਆ ਬੰਗਾ)- ਗਿਲਰਾਇ, ਕੈਲੀਫੋਰਨੀਆ, ਵਿਚ ਸਿਟੀ ਕੌਂਸਲ ਮੈਂਬਰ ਦੇ ਘਰ ਚੱਲੀ ਗੋਲੀ ਵਿਚ ਇਕ ਵਿਅਕਤੀ ਮਾਰਿਆ ਗਿਆ ਤੇ 3 ਹੋਰ ਜ਼ਖਮੀ ਹੋ ਗਏ । ਇਹ ਜਾਣਕਾਰੀ ਗਿਲਰਾਇ ਪੁਲਿਸ ਵਿਭਾਗ ਨੇ ਦਿੱਤੀ ਹੈ। ਪੁਲਿਸ ਵਿਭਾਗ ਵੱਲੋਂ ਜਾਰੀ ਬਿਆਨ ਅਨੁਸਾਰ ਰੀਬੇਕਾ ਅਰਮੇਨਡਾਰਿਡ ਨਾਮੀ ਕੌਂਸਲਰ ਦੇ ਘਰ ਦੇ ਬਾਹਰ ਇਕ ਪਾਰਟੀ ਚੱਲ ਰਹੀ ਸੀ ਜਿਸ ਦੌਰਾਨ ਦੋ ਧਿਰਾਂ ਵਿਚਾਲੇ ਬੋਲ ਕਬੋਲ ਹੋਇਆ। ਘੱਟੋ ਘੱਟ ਇਕ ਸ਼ੱਕੀ ਨੇ ਗੋਲੀਆਂ ਚਲਾ ਦਿੱਤੀਆਂ। ਗੋਲੀਆਂ ਲੱਗਣ ਨਾਲ ਇਕ ਵਿਅਕਤੀ ਮੌਕੇ ਉਪਰ ਹੀ ਦਮ ਤੋੜ ਗਿਆ ਜਦ ਕਿ 3 ਜ਼ਖਮੀ ਹੋ ਗਏ। ਜ਼ਖਮੀਆਂ ਵਿਚੋਂ 2 ਦੀ ਹਾਲਤ ਗੰਭੀਰ ਹੈ। ਪੁਲਿਸ ਅਨੁਸਾਰ ਸ਼ੱਕੀ  ਹੱਤਿਆਰੇ 19 ਸਾਲਾ ਨੌਜਵਾਨ ਨੂੰ ਗ੍ਰਿਫਤਾਰ ਕਰਕੇ ਹੱਤਿਆ ਦੇ ਦੋਸ਼ਾਂ ਤਹਿਤ ਜੇਲ ਭੇਜ ਦਿੱਤਾ ਗਿਆ ਹੈ। ਕੌਂਸਲਰ ਰੀਬੇਕਾ ਅਰਮੇਨਡਾਰਿਡ ਨੇ ਕਿਹਾ ਹੈ ਕਿ ਮਾਮਲੇ ਦੀ ਜਾਂਚ ਵਿਚ ਉਹ ਸ਼ਾਮਿਲ ਹੈ। ਇਸ ਸਮੇ ਉਹ ਇਸ ਤੋਂ ਵਧ ਕੁਝ ਨਹੀਂ ਕਹਿ ਸਕਦੀ।