5 ਹੱਤਿਆਵਾਂ ਕਰਨ ਵਾਲੇ ਦੋਸ਼ੀ ਨੂੰ ਪੂਰੀ ਜਿੰਦਗੀ ਜੇਲ ਵਿੱਚ ਬਿਤਾਉਣੀ ਪਵੇਗੀ

5 ਹੱਤਿਆਵਾਂ ਕਰਨ ਵਾਲੇ ਦੋਸ਼ੀ ਨੂੰ ਪੂਰੀ ਜਿੰਦਗੀ ਜੇਲ ਵਿੱਚ ਬਿਤਾਉਣੀ ਪਵੇਗੀ
ਕੈਪਸ਼ਨ: ਜਾਰੋਡ ਰਮੋਸ ਦੀ ਤਸਵੀਰ

ਅੰਮ੍ਰਿਤਸਰ ਟਾਈਮਜ਼

ਸੈਕਰਾਮੈਂਟੋ (ਹੁਸਨ ਲੜੋਆ ਬੰਗਾ)- 2018 ਵਿਚ ਮੈਰੀਲੈਂਡ ਦੀ ਕੈਪੀਟਲ ਗਜ਼ਟ ਅਖਬਾਰ ਦੇ 5 ਮੁਲਾਜ਼ਮਾਂ ਦੀ ਹੱਤਿਆ ਕਰਨ ਵਾਲੇ ਦੋਸ਼ੀ ਨੂੰ ਆਪਣੀ ਰਹਿੰਦੀ ਪੂਰੀ ਜਿੰਦਗੀ ਜੇਲ ਵਿਚ ਬਿਤਾਉਣੀ ਪਵੇਗੀ। ਅਨੇ ਅਰੁਨਡੇਲ ਕਾਊਂਟੀ ਰਾਜ ਦੇ ਅਟਾਰਨੀ ਦੇ ਬੁਲਾਰੇ ਟੀਆ ਲੈਵਿਸ ਅਨੁਸਾਰ ਦੋਸ਼ੀ ਜਾਰੋਡ ਰਮੋਸ ਨੂੰ ਬਿਨਾਂ ਜ਼ਮਾਨਤ ਦੇ ਜੀਵਨ ਕਾਲ ਲਈ ਜੇਲ ਵਿਚ ਰਹਿਣਾ ਪਵੇਗਾ। ਉਸ ਨੂੰ 5 ਉਮਰ ਕੈਦ ਸਜਾਵਾਂ ਸੁਣਾਈਆਂ ਗਈਆਂ ਹਨ। ਮੁਕੱਦਮੇ ਨਾਲ ਜੁੜੇ ਵਕੀਲਾਂ ਨੇ ਕਿਹਾ ਹੈ ਕਿ ਜਾਰੋਡ ਰਮੋਸ ਇਸੇ ਹੀ ਸਜ਼ਾ ਦਾ ਹੱਕਦਾਰ ਸੀ। ਅਦਾਲਤ ਨੇ ਦੋਸ਼ੀ ਦੇ ਪਾਗਲ ਹੋਣ ਦੀ ਦਲੀਲ ਰੱਦ ਕਰ ਦਿੱਤੀ। ਜਾਰੋਡ ਰਮੋਸ ਨੇ 28 ਜੂਨ,2018 ਨੂੰ ਐਨਾਪੋਲਿਸ ਵਿਚ ਕੈਪੀਟਲ ਗਜ਼ਟ ਅਖਬਾਰ ਦੇ ਦਫਤਰ ਵਿਚ ਦਾਖਲ ਹੋ ਕੇ ਅੰਧਾਧੁੰਦ ਗੋਲੀਬਾਰੀ ਕੀਤੀ ਸੀ ਜਿਸ ਵਿਚ 5 ਮੁਲਾਜ਼ਮਾਂ ਮਾਰੇ ਗਏ ਸਨ ਤੇ ਦੋ ਹੋਰ ਜਖਮੀ ਹੋ ਗਏ ਸਨ।