ਘਰ ਉਪਰ ਚਲਾਈਆਂ ਅੰਧਾਧੁੰਦ ਗੋਲੀਆਂ, 3 ਸਾਲਾ ਲੜਕੇ ਦੀ ਮੌਤ

ਘਰ ਉਪਰ ਚਲਾਈਆਂ ਅੰਧਾਧੁੰਦ ਗੋਲੀਆਂ, 3 ਸਾਲਾ ਲੜਕੇ ਦੀ ਮੌਤ
ਫੋਟੋ ਕੈਪਸ਼ਨ: ਗ੍ਰਿਫਤਾਰ ਦੋਸ਼ੀ ਕੁਆ ਟੋਨੀਓ ਸਟੈਫਨਜ

ਅੰਮ੍ਰਿਤਸਰ ਟਾਈਮਜ਼ ਬਿਉਰੋ

ਸੈਕਰਾਮੈਂਟੋ  (ਹੁਸਨ ਲੜੋਆ ਬੰਗਾ)-ਉਤਰੀ ਕੈਰੋਲੀਨਾ ਦੇ ਚਾਰਲੋਟ ਖੇਤਰ ਵਿਚ ਗੋਲੀਆਂ ਵੱਜਣ ਨਾਲ ਮਾਰੇ ਗਏ ਇਕ 3 ਸਾਲ ਦੇ ਲੜਕੇ ਦੇ ਮਾਮਲੇ ਵਿਚ ਪੁਲਿਸ ਨੇ 21 ਸਾਲਾ ਕੁਆ ਟੋਨੀਓ ਸਟੈਫਨਜ ਨੂੰ ਗ੍ਰਿਫਤਾਰ ਕੀਤਾ ਹੈ । ਪੁਲਿਸ ਵੱਲੋਂ ਜਾਰੀ ਬਿਆਨ ਅਨੁਸਾਰ ਚਾਰਲੋਟ ਵਿਖੇ ਇਕ ਘਰ ਉਪਰ 150 ਦੇ ਕਰੀਬ ਗੋਲੀਆਂ ਚਲਾਈਆਂ ਗਈਆਂ। ਉਸ ਸਮੇ ਘਰ ਵਿਚ 11 ਵਿਅਕਤੀ ਮੌਜੂਦ ਸਨ। 3 ਸਾਲ ਦਾ ਲੜਕਾ ਆਪਣੀ ਦਾਦੀ ਨਾਲ ਸੌਂ ਰਿਹਾ ਸੀ ਜਦੋਂ ਉਸ ਦੇ ਗੋਲੀ ਵੱਜੀ। ਉਸ ਦੀ ਮੌਕੇ ਉਪਰ ਹੀ ਮੌਤ ਹੋ ਗਈ। ਉਸ ਦੀ 4 ਸਾਲ ਦੀ ਭੈਣ ਵੀ ਜਖਮੀ ਹੋਈ ਹੈ ਪਰੰਤੂ ਉਸ ਦੀ ਹਾਲਤ ਸਥਿਰ ਹੈ।