ਭਾਰਤੀ ਮੂਲ ਦੇ ਅਮਰੀਕੀ ਵਿਦਿਆਰਥੀ ਦੇ ਕਤਲ ਦੇ ਮਾਮਲੇ ਵਿਚ ਦੋਸ਼ੀ ਵੱਲੋਂ ਆਤਮ ਸਮਰਪਣ

ਭਾਰਤੀ ਮੂਲ ਦੇ ਅਮਰੀਕੀ ਵਿਦਿਆਰਥੀ ਦੇ ਕਤਲ ਦੇ ਮਾਮਲੇ ਵਿਚ ਦੋਸ਼ੀ ਵੱਲੋਂ ਆਤਮ ਸਮਰਪਣ


ਕੈਲੀਫੋਰਨੀਆ (ਹੁਸਨ ਲੜੋਆ ਬੰਗਾ): ਭਾਰਤੀ ਮੂਲ ਦੇ ਅਮਰੀਕੀ ਨਾਗਰਿਕ ਅਭੀਸ਼ੇਕ ਸੁਦੇਸ਼ ਦੀ ਹੱਤਿਆ ਦੇ ਮਾਮਲੇ ਵਿਚ ਦੋਸ਼ੀ ਨੇ ਆਤਮ ਸਮਰਪਣ ਕਰ ਦਿੱਤਾ ਹੈ ਜਿਸ ਉਪਰੰਤ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਦੋਸ਼ੀ ਦੀ ਪਛਾਣ ਐਰਿਕ ਡੈਵਿਨ ਟਰਨਰ (42) ਵਜੋਂ ਹੋਈ ਹੈ। 28 ਨਵੰਬਰ ਨੂੰ ਥੈਂਕਸ ਗਿਵਨ ਦਿਵਸ ਵਾਲੇ ਦਿਨ ਗੋਲੀ ਚੱਲਣ ਦੀ ਘਟਨਾ ਵਾਪਰੀ ਸੀ। ਸੈਨਬਰਨਾਰਡੀਨੋ ਪੁਲਿਸ ਦੇ ਸਾਰਜੈਂਟ ਅਲਬਰਟ ਟੈਲੋ ਅਨੁਸਾਰ ਪੁਲਿਸ ਨੂੰ ਸਾਊਥ ਈਸਟ ਸਟਰੀਟ ਦੇ 100 ਨੰਬਰ ਬਲਾਕ ਵਿਚ ਗੋਲੀ ਚੱਲਣ ਦੀ ਘਟਨਾ ਵਾਪਰਨ ਬਾਰੇ ਸੂਚਨਾ ਮਿਲੀ ਸੀ। ਜਦੋਂ ਮੌਕੇ ਉਪਰ ਪੁਲਿਸ ਪੱਜੀ ਤਾਂ ਉਸ ਨੇ ਵੇਖਿਆ ਕਿ 25 ਸਾਲ ਦਾ ਵਿਦਿਆਰਥੀ ਅਭੀਸ਼ੇਕ ਸੁਦੇਸ਼ ਜਮੀਨ ਉਪਰ ਡਿੱਗਾ ਪਿਆ ਸੀ। ਉਸ ਦੇ ਗੋਲੀਆਂ ਵੱਜੀਆਂ ਹੋਈਆਂ ਸਨ। ਉਸ ਦੀ ਮੌਕੇ ਉਪਰ ਹੀ ਮੌਤ ਹੋ ਗਈ ਸੀ। ਹਮਲਾਵਰ ਘਟਨਾ ਸਥਾਨ ਤੋਂ ਫਰਾਰ ਹੋ ਗਿਆ ਸੀ ਪਰ ਪੁਲਿਸ ਨੇ ਉਸ ਦੀ ਸ਼ਨਾਖਤ ਕਰ ਲਈ ਸੀ। ਪੁਲਿਸ  ਅਨੁਸਾਰ ਦੋਸ਼ੀ ਨੇ ਵਿਦਿਆਰਥੀ ਨੂੰ ਕਿਉਂ ਮਾਰਿਆ ਇਸ ਬਾਰੇ ਅਜੇ ਕੁਝ ਪਤਾ ਨਹੀਂ ਲੱਗ ਸਕਿਆ।