ਟਰੈਫ਼ਿਕ ਸਟਾਪ 'ਤੇ ਗੋਲੀਆਂ ਦੇ ਵਟਾਂਦਰੇ ਦੌਰਾਨ ਇਕ ਡਰਾਈਵਰ ਦੀ ਮੌਤ, ਪੁਲਿਸ ਅਧਿਕਾਰੀ ਜ਼ਖਮੀ
ਗੋਲੀਆਂ ਦੇ ਵਟਾਂਦਰੇ ਦੌਰਾਨ ਔਰਤ ਡਰਾਈਵਰ ਦੀ ਮੌਤ...
ਅੰਮ੍ਰਿਤਸਰ ਟਾਈਮਜ਼ ਬਿਊਰੋ
ਸੈਕਰਾਮੈਂਟੋ: (ਹੁਸਨ ਲੜੋਆ ਬੰਗਾ) ਇਕ ਆਵਾਜਾਈ ਸਟਾਪ 'ਤੇ ਮੈਟਰੋ ਨਾਸ਼ਵਿਲੇ ਪੁਲਿਸ ਵਿਭਾਗ ਦੇ ਇਕ ਅਧਿਕਾਰੀ ਤੇ ਡਰਾਈਵਰ ਵਿਚਾਲੇ ਹੋਏ ਗੋਲੀਆਂ ਦੇ ਵਟਾਂਦਰੇ ਦੌਰਾਨ ਔਰਤ ਡਰਾਈਵਰ ਦੀ ਮੌਤ ਹੋ ਗਈ ਜਦ ਕਿ ਪੁਲਿਸ ਅਧਿਕਾਰੀ ਜ਼ਖਮੀ ਹੋ ਗਿਆ। ਪੁਲਿਸ ਅਨੁਸਾਰ 31 ਸਾਲਾ ਔਰਤ ਨਿਕਾ ਨਿਕੋਲ ਹੋਲਬਰਟ ਜ਼ਖਮੀ ਹਾਲਤ ਵਿਚ ਘਟਨਾ ਸਥਾਨ ਤੋਂ ਆਪਣੀ ਗੱਡੀ ਭਜਾ ਕੇ ਲੈ ਗਈ ਸੀ ਪਰੰਤੂ ਬਾਅਦ ਵਿਚ ਇਕ ਹਸਪਤਾਲ ਵਿਚ ਦਮ ਤੋੜ ਗਈ। ਪੁਲਿਸ ਅਧਿਕਾਰੀ ਫੀਲਡ ਟਰੇਨਿੰਗ ਅਫਸਰ ਜੋਸ਼ ਬੇਕਰ ਨੇ ਬੁਲਿਟ ਪਰੂਫ਼ ਜੈਕਟ ਪਾਈ ਹੋਈ ਸੀ ਜਿਸ ਕਾਰਨ ਉਸ ਦਾ ਬਚਾਅ ਹੋ ਗਿਆ। ਉਸ ਦੀ ਹਾਲਤ ਸਥਿੱਰ ਹੈ। ਪੁਲਿਸ ਨੇ ਘਟਨਾ ਸਬੰਧੀ ਵੀਡੀਓ ਵੀ ਜਾਰੀ ਕੀਤੀ ਹੈ ।
Comments (0)