ਕੈਲੀਫੋਰਨੀਆ ਵਿਧਾਨ ਸਭਾ ਤੇ ਸਿਟੀ ਕੌਂਸਲ ਵਲੋਂ 14 ਅਪ੍ਰੈਲ, 2023 ਨੂੰ ਵਿਸਾਖੀ ਦਿਵਸ ਘੋਸ਼ਿਤ

ਕੈਲੀਫੋਰਨੀਆ ਵਿਧਾਨ ਸਭਾ ਤੇ ਸਿਟੀ ਕੌਂਸਲ ਵਲੋਂ 14 ਅਪ੍ਰੈਲ, 2023 ਨੂੰ ਵਿਸਾਖੀ ਦਿਵਸ ਘੋਸ਼ਿਤ

ਅੰਮ੍ਰਿਤਸਰ ਟਾਈਮਜ਼ ਬਿਊਰੋ

ਕੈਲੀਫੋਰਨੀਆ: ਕੈਲੀਫੋਰਨੀਆ ਵਿਧਾਨ ਸਭਾ ਸਿਟੀ ਕੌਂਸਲ ਦੇ ਮੈਂਬਰ ਅਤੇ ਕੈਲੀਫੋਰਨੀਆ ਦੇ ਮੇਅਰ ਵਲੋਂ ਬੁਏਨਾ ਪਾਰਕ 'ਚ ਸਿੱਖ ਭਾਈਚਾਰੇ ਦਾ ਸਨਮਾਨ ਕੀਤਾ ਗਿਆ ਤੇ 14 ਅਪ੍ਰੈਲ, 2023 ਨੂੰ "ਸਿੱਖ ਪ੍ਰਸ਼ੰਸਾ ਅਤੇ ਵਿਸਾਖੀ ਦਿਵਸ" ਵਜੋਂ ਘੋਸ਼ਿਤ ਕੀਤਾ ਗਿਆ।

ਬਲਦੇਵ ਸਿੰਘ ਧੀਮਾਨ ਬੋਰਡ ਮੈਂਬਰ ਅਤੇ ਬੀਰ ਈਸ਼ਵਰ ਸਿੰਘ (ਬੀਰ ਗਰੇਵਾਲ) ਨੇ ਪ੍ਰਧਾਨ ਸੰਤ ਸਿੰਘ ਅਤੇ ਹੋਰ ਕਮੇਟੀ ਮੈਂਬਰਾਂ ਦੀ ਮੌਜੂਦਗੀ ਵਿੱਚ "ਖਾਲਸੇ ਦੇ ਜਨਮ" ਮੌਕੇ ਸਿੱਖ ਭਾਈਚਾਰੇ ਨੂੰ ਸਨਮਾਨਿਤ ਕਰਨ ਲਈ ਮੇਅਰ ਅਤੇ ਸਿਟੀ ਕੌਂਸਲ ਦਾ ਧੰਨਵਾਦ ਕੀਤਾ ਗਿਆ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਹੋਰ ਬਹੁਤ ਸਾਰੇ ਸ਼ਹਿਰਾਂ ਅਤੇ ਰਾਜਾਂ ਨੇ ਸਿੱਖ ਕੌਮ ਅਤੇ ਉਹਨਾਂ ਦੀ ਨਿਰਸਵਾਰਥ ਸੇਵਾ ਨੂੰ ਸਨਮਾਨਿਤ ਕਰਦੇ ਹੋਏ ਇਸ ਤਰ੍ਹਾਂ ਦੇ ਐਲਾਨ ਅਤੇ ਮਤੇ ਪਾਸ ਕੀਤੇ ਹਨ।